(ਸਮਾਜ ਵੀਕਲੀ)– ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਸਰਕਾਰੀ ਹਾਈ ਸਕੂਲ ਸੁੰਨੜ ਕਲਾਂ ਜਲੰਧਰ ਵਿਖੇ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਸਕੂਲ ਮੁਖੀ ਤੀਰਥ ਸਿੰਘ ਬਾਸੀ ਦੀ ਅਗਵਾਈ ਹੇਠ ਸਕੂਲ ਕੰਪਲੈਕਸ ਵਿਖੇ ਆਯੋਜਿਤ ਕੀਤਾ ਗਿਆ ਇਸ ਸਮਾਗਮ ਵਿੱਚ ਸ੍ਰੀਮਤੀ ਇੰਦਰਜੀਤ ਕੌਰ ਮਾਨ ਐਮ ਐਲ ਏ ਹਲਕਾ ਨਕੋਦਰ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਇਸ ਮੌਕੇ ਉਨ੍ਹਾਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਇਸ ਲਈ ਇਨ੍ਹਾਂ ਦੀ ਚੰਗੀ ਸਿੱਖਿਆ ਗ੍ਰਹਿਣ ਕਰਨ ਨਾਲ ਹੀ ਚੰਗਾ ਸਮਾਜ ਉਸਰਿਆ ਜਾ ਸਕਦਾ ਹੈ ਉਨ੍ਹਾਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਦੇ ਕੀਤੇ ਜਾ ਰਹੇ ਕੰਮਾਂ ਦੀ ਚਰਚਾ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਅੰਦਰ ਹਰ ਵਰਗ ਨੂੰ ਉਨ੍ਹਾਂ ਦੀਆਂ ਪਿਛਲੇ ਸੱਤਰ ਸਾਲਾਂ ਤੋਂ ਦਰਪੇਸ਼ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ ਉਨ੍ਹਾਂ ਨਗਰ ਨਿਵਾਸੀਆਂ ਅਤੇ ਇਲਾਕੇ ਦੀ ਪ੍ਰਮੁੱਖ ਸ਼ਖ਼ਸੀਅਤਾਂ ਦਾ ਵਰਣਨ ਕਰਦੇ ਕਿਹਾ ਕਿ ਸਾਨੂੰ ਸਭ ਤੋਂ ਪਹਿਲਾਂ ਭਾੲੀਚਾਰਕ ਸਾਂਝ ਬਣਾਉਣੀ ਚਾਹੀਦੀ ਹੈ ।
ਇਸ ਸਮਾਗਮ ਦੀ ਸ਼ੁਰੂਆਤ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਕੀਤੀ ਗਈ ਇਸ ਸਮਾਗਮ ਵਿਚ ਲੋਕ ਸਭਾ ਦੇ ਸਾਬਕਾ ਮੈਂਬਰ ਪਾਰਲੀਮੈਂਟ ਰਹੇ ਮਾਸਟਰ ਭਗਤ ਰਾਮ ਮੈਡਮ ਬਲਵੀਰ ਕੌਰ ਬਾਂਸਲ ਤਰਸੇਮ ਸਿੰਘ ਸਾਬਕਾ ਪੰਚਾਇਤ ਅਫ਼ਸਰ ਸਟੇਟ ਐਵਾਰਡੀ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਅਤੇ ਪ੍ਰਿੰਸੀਪਲ ਚੰਦਰਸ਼ੇਖਰ ਵਰਮਾ ਜੀ ਨੇ ਵਿਚਾਰ ਪੇਸ਼ ਕੀਤੇ । ਇਸ ਮੌਕੇ ਵੱਖ ਵੱਖ ਕਲਾਸ ਵਿੱਚੋਂ ਪਹਿਲੇ ਦੂਸਰੇ ਅਤੇ ਤੀਸਰੇ ਦਰਜੇ ਤੇ ਰਹੇ ਬੱਚਿਆਂ ਨੂੰ ਵੀ ਸਨਮਾਨਤ ਕੀਤਾ ਗਿਆ ਸਮਾਗਮ ਵਿੱਚ ਸਾਬਕਾ ਬੀ ਪੀ ਈ ਓ ਕਮਲਜੀਤ ਸਿੰਘ ਸਰਪੰਚ ਸੈਦੋਵਾਲਸੂਬਾ ਸਿੰਘ ਲਿੱਤਰਾਂ ; ਸਕੂਲ ਦੀ ਐੱਸ ਐੱਮ ਸੀ ਦੇ ਚੇਅਰਮੈਨ ਸ੍ਰੀਮਤੀ ਰਮਨਜੀਤ ਕੌਰ; ਵਾਈਸ ਚੇਅਰਮੈਨ ਅਮਨਦੀਪ ਕੌਰ ; ਹੈੱਡ ਟੀਚਰ ਸੁਰਜੀਤ ਲਾਲ; ਮਾਸਟਰ ਅਸ਼ੋਕ ਭਰ ਭਗਤ; ਕਪਿਲ ਦੇਵ; ਦੀਪਕ; ਮੈਡਮ ਕੁਲਵਿੰਦਰ ਕੌਰ; ਮੈਡਮ ਗਗਨਦੀਪ ਕੌਰ ; ਸਾਬਕਾ ਸਰਪੰਚ ਚੈਨ ਰਾਮ ਬਾਘਾ ; ਪੰਚਾਇਤ ਮੈਂਬਰ ਬਲਰਾਜ ਸਿੰਘ ;ਪੰਚਾਇਤ ਮੈਂਬਰ ਪ੍ਰਦੀਪ ਸਿੰਘ ਨੰਬਰਦਾਰ ਅਮਰਜੀਤ ਸਿੰਘ ;ਸੁਖਵਿੰਦਰ ਸਿੰਘ; ਹਰਜੀਤ ਸਿੰਘ ਸੋਨੂ ;ਤੇਜਿੰਦਰ ਸਿੰਘ ; ਜਸਵਿੰਦਰ ਸਿੰਘ ;ਜਸਵਿੰਦਰ ਕੁਮਾਰ ਗੁਰਪ੍ਰੀਤ ਸਿੰਘ ਜੌਹਲ ਕਰਨੈਲ ਰਾਮ ਬਾਲੂ ਅਜੀਤ ਸਿੰਘ ਵੇਦ ਪ੍ਰਕਾਸ਼ ਸਿੱਧੂਮ ਸੁਰਿੰਦਰ ਸਿੰਘ ਪ੍ਰਧਾਨ ; ਬਲਿਹਾਰ ਸਿੰਘ ;ਪਰਮਜੀਤ ਸਿੰਘ ;ਪੱਤਰਕਾਰ ਬਾਲਕ੍ਰਿਸ਼ਨ ਬਾਲੀ;ਅਵਤਾਰ ਚੰਦ ਸੋਨੂੰ ; ਆਂਗਣਵਾੜੀ ਵਰਕਰ ਸ੍ਰੀਮਤੀ ਬਲਵੀਰ ਕੌਰ ਅਤੇ ਸ੍ਰੀਮਤੀ ਪਾਲੋ ਹਾਜ਼ਰ ਸਨ ਸਟੇਜ ਦੀ ਕਾਰਵਾਈ ਮੈਂਬਰ ਪੰਚਾਇਤ ਬੂਟਾ ਸਿੰਘ ਨੇ ਬਾਖੂਬੀ ਨਾਲ ਨਿਭਾਈ ਇਸ ਮੌਕੇ ਸਕੂਲ ਨੂੰ ਵਧੀਆ ਸੇਵਾਵਾਂ ਦੇਣ ਲਈ ਮੈਂਬਰ ਪਾਰਲੀਮੈਂਟ ਮਾਸਟਰ ਭਗਤ ਰਾਮ ਜੀ ਬਲਵੀਰ ਕੌਰ ਬਾਂਸਲ ਸਰਪੰਚ ਸ਼੍ਰੀਮਤੀ ਅਵਤਾਰ ਕੌਰ ਐਸ ਐਸ ਮਿਸਟਰਸ ਕਸ਼ਮੀਰ ਤੱਗੜਸੇਵਾਦਾਰ ਨੂੰ ਵੀ ਸਨਮਾਨਤ ਕੀਤਾ ਗਿਆ ।
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly