ਜੀਐੱਨਡੀ ਯੂਨੀਵਰਸਿਟੀ ’ਚ ਚਾਰ ਰੋਜ਼ਾ ਮੇਲਾ ‘ਜਸ਼ਨ-2022’ ਸ਼ੁਰੂ

ਅੰਮ੍ਰਿਤਸਰ (ਸਮਾਜ ਵੀਕਲੀ):  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਕਲਾਕਾਰਾਂ ਦਾ ਚਾਰ ਦਿਨਾ ਮੇਲਾ ਜਸ਼ਨ 2022 ਅੱਜ ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ। ਪੰਜਾਬ ਦੇ ਪ੍ਰਸਿੱਧ ਲੋਕ ਨਾਚ ਭੰਗੜੇ ਦੀ ਧਮਾਲ ਅਤੇ ਢੋਲ ਦੇ ਡੱਗੇ ਨਾਲ ਸ਼ੁਰੂ ਹੋਏ ਜਸ਼ਨ ਦਾ ਵਿਦਿਆਰਥੀ ਸਰੋਤਿਆਂ ਤੋਂ ਇਲਾਵਾ ਫੈਕਲਟੀ ਨੇ ਵੀ ਭਰਪੂਰ ਆਨੰਦ ਲਿਆ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਰਸਮੀ ਤੌਰ ’ਤੇ ਸ਼ਮ੍ਹਾਂ ਰੌਸ਼ਨ ਕਰਕੇ ਜਸ਼ਨ ਦਾ ਆਗਾਜ਼ ਕੀਤਾ। ਚਾਰ ਰੋਜ਼ਾ ਮੇਲਾ 9 ਅਪਰੈਲ ਨੂੰ ਸਮਾਪਤ ਹੋਵੇਗਾ। ਡੀਨ ਵਿਦਿਆਰਥੀ ਭਲਾਈ, ਪ੍ਰੋ. ਅਨੀਸ਼ ਦੂਆ ਨੇ ਕਿਹਾ ਕਿ ਜਸ਼ਨ ਦਾ ਮੁੱਖ ਮੰਤਵ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਉਭਾਰਨਾ ਹੈ। ਅੱਜ ਪਹਿਲੇ ਦਿਨ ਦਸਮੇਸ ਆਡੀਟੋਰੀਅਮ ਵਿੱਚ ਭੰਗੜੇ ਤੋਂ ਇਲਾਵਾ ਗੀਤ ਗ਼ਜ਼ਲ, ਲੋਕ ਗੀਤ ਦੇ ਮੁਕਾਬਲੇ ਕਰਵਾਏ ਗਏ ਜਦੋਂਕਿ ਗੁਰੂ ਨਾਨਕ ਭਵਨ ਆਡੀਟੋਰੀਅਮ ਵਿੱਚ ਸਬਦ, ਭਜਨ, ਵੈਸਟਰਨ ਵੋਕਲ, ਇੰਸਟਰੂਮੈਂਟਲ (ਪਰਕਸ਼ਨ), ਇੰਸਟਰੂਮੈਂਟਲ (ਨਾਨ ਪਰਕਸ਼ਨ) ਦੇ ਮੁਕਾਬਲੇ ਹੋਏ।

ਅੱਜ ਹੋਣ ਵਾਲੇ ਮੁਕਾਬਲੇ

7 ਅਪਰੈਲ ਨੂੰ ਦਸਮੇਸ਼ ਆਡੀਟੋਰੀਅਮ ਵਿੱਚ ਮਿੱਮਿਕਰੀ, ਨੋਟੰਕੀ ਅਤੇ ਸਕਿੱਟ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿੱਚ ਕੁਇਜ਼ ਅਤੇ ਡਿਬੇਟ ਦੀਆਂ ਆਈਟਮਾਂ ਕਰਵਾਈਆਂ ਜਾਣਗੀਆਂ। ਇਸ ਦਿਨ ਲੈਕਚਰ ਥੀਏਟਰ ਕੰਪਲੈਕਸ ਵਿੱਚ ਕੋਲਾਜ਼, ਕਾਰਟੂਨਿੰਗ, ਰੰਗੋਲੀ, ਪੋਸਟਰ ਮੇਕਿੰਗ, ਪੇਂਟਿੰਗ ਆਨ ਦਾ ਸਪਾਟ, ਆਨ ਦਾ ਸਪਾਟ ਥੀਮ ਫੋਟੋਗ੍ਰਾਫੀ, ਫਲਾਵਰ ਅਰੇਂਜਮੈਂਟ, ਮਹਿੰਦੀ ਮੁਕਾਬਲੇ ਅਤੇ ਕਲੇਅ ਮਾਡਲਿੰਗ ਦੇ ਮੁਕਾਬਲੇ ਕਰਵਾਏ ਜਾਣਗੇ।

Previous articleRussia-Ukraine conflict: Talks continue, more US sanctions on Russia
Next articleਰੈਡੀਮੇਡ ਕੱਪੜਿਆਂ ਦੇ ਸ਼ੋਅਰੂਮ ਨੂੰ ਅੱਗ ਲੱਗੀ