ਹਿਜਾਬ ਵਿਵਾਦ ਪਿੱਛੇ ‘ਅਦ੍ਰਿਸ਼ ਤਾਕਤਾਂ ਦਾ ਹੱਥ’: ਕਰਨਾਟਕ ਮੰਤਰੀ

ਬੰਗਲੂਰੂ (ਸਮਾਜ ਵੀਕਲੀ): ਅਲ ਕਾਇਦਾ ਮੁਖੀ ਵੱਲੋਂ ਹਿਜਾਬ ਵਿਵਾਦ ਬਾਰੇ ਜਾਰੀ ਵੀਡੀਓ ’ਤੇ ਕਰਨਾਟਕ ਦੇ ਗ੍ਰਹਿ ਮੰਤਰੀ ਅਰਾਗਾ ਗਿਆਨੇਂਦਰ ਨੇ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਵਿਵਾਦ ਪਿੱਛੇ ‘ਅਦ੍ਰਿਸ਼ ਤਾਕਤਾਂ ਦਾ ਹੱਥ’ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਅਤੇ ਪੁਲੀਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਘਟਨਾਕ੍ਰਮ ’ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਆਖ ਰਹੇ ਸਨ ਅਤੇ ਹਾਈ ਕੋਰਟ ਨੇ ਵੀ ਹਿਜਾਬ ਬਾਰੇ ਫ਼ੈਸਲਾ ਸੁਣਾਉਂਦਿਆਂ ਕਿਹਾ ਸੀ ਕਿ ਇਸ ਪਿੱਛੇ ਕੁਝ ਅਦ੍ਰਿਸ਼ ਤਾਕਤਾਂ ਦਾ ਹੱਥ ਦਿਖਾਈ ਦਿੰਦਾ ਹੈ। ਉਚੇਰੀ ਸਿੱਖਿਆ ਮੰਤਰੀ ਸੀ ਐੱਨ ਅਸ਼ਵਥ ਨਾਰਾਇਣ ਨੇ ਦਹਿਸ਼ਤੀ ਗੁੱਟ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਜਥੇਬੰਦੀ ਅਤੇ ਉਸ ਨਾਲ ਜੁੜੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਿਜਾਬ ਵਿਵਾਦ ’ਤੇ ਅਲ ਕਾਇਦਾ ਮੁਖੀ ਨੇ ਭਾਰਤ ਨੂੰ ਬਣਾਇਆ ਨਿਸ਼ਾਨਾ
Next articleਮੁਸਕਾਨ ਦੇ ਪਿਤਾ ਨੇ ਜਵਾਹਰੀ ਦੇ ਬਿਆਨ ਤੋਂ ਦੂਰੀ ਬਣਾਈ