(ਸਮਾਜ ਵੀਕਲੀ)-ਮਹਿਤਪੁਰ,( ਸੁਖਵਿੰਦਰ ਸਿੰਘ ਖਿੰੰਡਾ) – ਗੱਗੜਵਾਲ ਨਕੋਦਰ ਕੋ ਸਹਿਕਾਰੀ ਖੰਡ ਮਿੱਲ ਦੇ ਕੱਚੇ ਮੁਲਾਜ਼ਮਾਂ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਪਾਰਟੀ
ਇਨਚਾਰਜ ਰਤਨ ਸਿੰਘ ਕਾਕੜ ਕਲਾਂਂ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ । ਉਨ੍ਹਾਂ ਦੱਸਿਆ ਕਿ ਮਿੱਲ ਦੇ ਕੱਚੇ ਪਿਛਲੇ ਕਈ ਸਾਲਾਂ ਤੋਂ ਠੇਕਾ ਆਧਾਰ, ਆਊਟਸੋਰਸ ਕਰਮਚਾਰੀ ਮਿੱਲਾਂ ਨੂੰ ਚਲਾਉਣ ਵਿੱਚ ਯੋਗਦਾਨ ਪਾਉਂਦੇ ਆ ਰਹੇ ਹਨ । ਪਰ ਕਿਸੇ ਵੀ ਸਰਕਾਰ ਨੇ ਸਾਨੂੰ ਪੱਕੇ ਕਰਨ ਬਾਰੇ ਨਹੀਂ ਸੋਚਿਆ । ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਹਿਕਾਰੀ ਮਿੱਲਾਂ ਦੇ ਮੁਲਾਜ਼ਮਾਂ ਦੀ ਮੰਗ ਉੱਪਰ ਸਰਕਾਰ ਤੱਕ ਲੈ ਕੇ ਜਾਵੋਗੇ ਅਤੇ ਕੱਚੇ ਮੁਲਾਜ਼ਮਾਂ ਨੂੰ ਹੋਣ ਦਾ ਹੱਕ ਦਿਵਾਉਗੇ ਇਸ ਮੌਕੇ ਦੀਪਕ ਸੂਦ , ਸਰਬਜੀਤ ਸਿੰਘ ਜੱਬਲ ਮਕੈਨੀਕਲ ਇੰਜੀਨੀਅਰ, ਹਰਮੀਤ ਸਿੰਘ ਮਕੈਨੀਕਲ ਇੰਜੀਨੀਅਰ, ਕੁਲਦੀਪ ਸ਼ੁਕਲਾ ਮੈਨੂਫੈਕਚਰਿੰਗ ਕੈਮਿਸਟ, ਪਵਨਦੀਪ ਸਿੰਘ ਇਲੈਕਟ੍ਰਿਕ ਇੰਜੀਨੀਅਰ , ਵਿਨਾਇਕ ਸਿੰਘ ਮੈਨੂਫੈਕਚਰਿੰਗ ਕੈਮਿਸਟ ਅਤੇ ਹੋਰ ਸੱਜਣ ਹਾਜ਼ਰ ਸਨ ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly