ਮਾਸਕੋ (ਸਮਾਜ ਵੀਕਲੀ): ਯੂਕਰੇਨ ’ਤੇ ਹਮਲੇ ਮਗਰੋਂ ਰੂਸ ਦੀ ਰਾਜਧਾਨੀ ਮਾਸਕੋ ਅਤੇ ਹੋਰ ਕਈ ਸ਼ਹਿਰਾਂ ਦੀਆਂ ਫਾਰਮੇਸੀਆਂ ’ਚ ਕੁਝ ਦਵਾਈਆਂ ਦੀ ਕਮੀ ਹੋ ਗਈ ਹੈ। ਕਜ਼ਾਨ ਦੇ ਇਕ ਵਸਨੀਕ ਨੇ ਦੱਸਿਆ ਕਿ ਖੂਨ ਪਤਲਾ ਕਰਨ ਵਾਲੀ ਦਵਾਈ ਹੁਣ ਸ਼ਹਿਰ ਦੀ ਇਕ ਵੀ ਫਾਰਮੇਸੀ ’ਚ ਨਹੀਂ ਮਿਲ ਰਹੀ ਹੈ। ਉਧਰ ਮਾਹਿਰਾਂ ਅਤੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਦਵਾਈਆਂ ਦੀ ਕਮੀ ਆਰਜ਼ੀ ਹੈ। ਲੋਕਾਂ ਵੱਲੋਂ ਘਬਰਾ ਕੇ ਕੀਤੀ ਜਾ ਰਹੀ ਖ਼ਰੀਦਦਾਰੀ ਅਤੇ ਪਾਬੰਦੀਆਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਦਵਾਈਆਂ ਦੀ ਮੰਗ ਪਿਛਲੇ ਕੁਝ ਹਫ਼ਤਿਆਂ ’ਚ ਅਚਾਨਕ ਦਸ ਗੁਣਾ ਵਧ ਗਈ ਹੈ ਅਤੇ ਰੂਸੀ ਸਿਹਤ ਮੰਤਰੀ ਮਿਖਾਈਲ ਮੁਰਾਸ਼ਕੋ ਨੇ ਅਪੀਲ ਕੀਤੀ ਹੈ ਕਿ ਦਵਾਈਆਂ ਦੀ ਜਮ੍ਹਾਂਖੋਰੀ ਨਾ ਕੀਤੀ ਜਾਵੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly