ਆਈਸੀਸੀ ਦੀ ਸਾਬਕਾ ਮੁੱਖ ਵਕੀਲ ਵੱਲੋਂ ਪੂਤਿਨ ‘ਜੰਗੀ ਅਪਰਾਧੀ’ ਕਰਾਰ

Russian President Vladimir Putin.(photo:@KremlinRussia_E/Twitter)

ਜਨੇਵਾ (ਸਮਾਜ ਵੀਕਲੀ):  ਕੌਮਾਂਤਰੀ ਅਪਰਾਧ ਅਦਾਲਤ (ਆਈਸੀਸੀ) ਦੀ ਸਾਬਕਾ ਮੁੱਖ ਵਕੀਲ ਨੇ ਰੂਸ ਦੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਲਈ ਕੌਮਾਂਤਰੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਹੈ। ਵਕੀਲ ਕਾਰਲਾ ਡੇਲ ਪੋਂਟੇ ਨੇ ਸਵਿਸ ਅਖ਼ਬਾਰ ‘ਲੇ ਟੈਮਪਸ’ ਨੂੰ ਦਿੱਤੀ ਇੱਕ ਇੰਟਰਵਿਊ, ਜਿਹੜੀ ਸ਼ਨਿਚਰਾਵਰ ਨੂੰ ਪ੍ਰਕਾਸ਼ਿਤ ਹੋਈ, ਵਿੱਚ ਆਖਿਆ, ‘‘ਪੂਤਿਨ ਇੱਕ ਜੰਗੀ ਅਪਰਾਧੀ ਹੈ।’’

ਰਵਾਂਡਾ, ਸੀਰੀਆ ਅਤੇ ਯੂਗੋਸਲਾਵੀਆ ਵਿੱਚ ਜੰਗੀ ਅਪਰਾਧਾਂ ਦੀ ਜਾਂਚ ਦੀ ਨਿਗਰਾਨੀ ਕਰ ਚੁੱਕੀ ਸਵਿਟਜ਼ਰਲੈਂਡ ਦੀ ਵਕੀਲ ਕਾਰਲਾ ਨੇ ਕਿਹਾ ਕਿ ਯੂਕਰੇਨ ਵਿੱਚ ਸਪੱਸ਼ਟ ਤੌਰ ’ਤੇ ਜੰਗੀ ਅਪਰਾਧ ਹੋ ਰਹੇ ਹਨ। ਉਸ ਨੇ ਕਿਹਾ ਕਿ ਯੂੁਕਰੇਨ ਖ਼ਿਲਾਫ਼ ਰੂਸ ਦੀ ਜੰਗ ਵਿੱਚ ਸਮੂਹਿਕ ਕਬਰਾਂ ਦੇਖ ਕੇ ਹੈਰਾਨ ਹੈ, ਜਿਨ੍ਹਾਂ ਨੂੰ ਦੇਖ ਕੇ ਯੂਗੋਸਲਾਵੀਆ ਵਿੱਚ ਸਭ ਤੋਂ ਭੈੜੀ ਜੰਗ ਦੀ ਯਾਦ ਦਿਮਾਗ ਵਿੱਚ ਉਭਰਨ ਲੱਗਦੀ ਹੈ। ਕਾਰਲਾ ਨੇ ‘ਬਲਿਕ’ ਅਖ਼ਬਾਰ ਨੂੰ ਕਿਹਾ, ‘‘ਮੈਨੂੰ ਉਮੀਦ ਹੈ ਕਿ ਸਮੂਹਿਕ ਕਬਰਾਂ ਦੁਬਾਰਾ ਫਿਰ ਕਦੇ ਨਹੀਂ ਦਿਸਣੀਗੀਆਂ। ਇਹ ਮ੍ਰਿਤਕ ਲੋਕਾਂ ਦੇ ਅਜ਼ੀਜ਼ਾਂ ਨੂੰ ਇਹ ਵੀ ਨਹੀਂ ਜਾਣਦੇ ਕਿ ਉਨ੍ਹਾਂ ਨੂੰ ਕੀ ਬਣਿਆ ਹੈ। ਇਹ ਸਵੀਕਾਰਨਯੋਗ ਨਹੀਂ ਹੈ।”

ਉਨ੍ਹਾਂ ਕਿਹਾ ਕਿ ਯੂਕਰੇਨ ਵਿੱਚ ਜਾਂਚ ਯੂਗੋਸਲਾਵੀਆ ਦੀ ਤੁਲਨਾ ਵਿੱਚ ਆਸਾਨ ਹੋਵੇਗੀ, ਕਿਉਂਕਿ ਦੇਸ਼ ਨੇ ਖ਼ੁਦ ਕੌਮਾਂਤਰੀ ਜਾਂਚ ਦੀ ਅਪੀਲ ਕੀਤੀ ਹੈ। ਆਈਸੀਸੀ ਦੇ ਮੌਜੂਦਾ ਮੁੱਖ ਵਕੀਲ ਕਰੀਮ ਖ਼ਾਨ ਨੇ ਪਿਛਲੇ ਮਹੀਨੇ ਯੂਕਰੇਨ ਦਾ ਦੌਰਾ ਕੀਤਾ ਸੀ। ਉਨ੍ਹਾਂ ਕਿਹਾ ਕਿ ਜੇਕਰ ਜੰਗੀ ਅਪਰਾਧ ਦੇ ਸਬੂਤ ਮਿਲਦੇ ਹਨ ਤਾਂ ਇਹ ਕੋਸ਼ਿਸ਼ ਉਦੋਂ ਤੱਕ ਜਾਰੀ ਰੱਖਣੀ ਚਾਹੀਦਾ ਹੈ, ਜਦੋਂ ਤੱਕ ਫ਼ੈਸਲਾ ਲੈਣ ਵਾਲਿਆਂ ਤੱਕ ਨਹੀਂ ਪਹੁੰਚਿਆ ਜਾਂਦਾ। ਪੋਂਟੇ ਨੇ ਕਿਹਾ ਕਿ ਇਸ ਨਾਲ ਪੂਤਿਨ ਵੀ ਨਿਆਂ ਦੇ ਕਟਿਹਿਰੇ ਵਿੱਚ ਲਿਆਉਣਾ ਸੰਭਵ ਹੋਵੇਗਾ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੀਨ ਵਿਆਹਾਂ ਦੇ ਘਟਣ ਕਾਰਨ ਘਟ ਰਹੀ ਜਨਮ ਦਰ ਤੋਂ ਚਿੰਤਤ
Next articleਨਿੱਜਰਪੁਰਾ ਟੌਲ ਪਲਾਜ਼ਾ ’ਤੇ ਕਿਸਾਨ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਦੇ ਹੱਕ ’ਚ ਪ੍ਰਦਰਸ਼ਨ ਕੀਤਾ