‘ਕੁੜੀਆਂ ਦੀ ਯੋਗਤਾ ਨੂੰ ਮਾਨਤਾ ਨਾ ਦੇਣ ਵਾਲਾ ਸਮਾਜ ਤਰੱਕੀ ਨਹੀਂ ਕਰ ਸਕਦਾ’

ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਜ ਨੂੰ ਅਪੀਲ ਕੀਤੀ ਕਿ ਉਹ ਮੁੰਡਿਆਂ ਤੇ ਕੁੜੀਆਂ ਵਿੱਚ ਕੋਈ ਵਿਤਕਰਾ ਨਾ ਕਰਨ ਤੇ ਉਨ੍ਹਾਂ ਨੂੰ ਬਰਾਬਰ ਦੇ ਮੌਕੇ ਦੇੇਣ। ਸ੍ਰੀ ਮੋਦੀ ਨੇ ਕਿਹਾ ਕਿ ਜੇਕਰ ਕੋਈ ਸਮਾਜ ਕੁੜੀਆਂ ਦੀ ਯੋਗਤਾ ਨੂੰ ਪਛਾਣ/ਮਾਨਤਾ ਦੇਣ ਤੋਂ ਖੁੰਝ ਜਾਵੇ ਤਾਂ ਉਹ ਫਿਰ ਕਦੇ ਵੀ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਕੁੜੀਆਂ ਅੱਜ ਹਰ ਪਰਿਵਾਰ ਲਈ ਵੱਡਾ ਅਸਾਸਾ ਤੇ ਤਾਕਤ ਹਨ। ਉਨ੍ਹਾਂ ਅਹਿਲਿਆ ਬਾਈ ਤੇ ਲਕਸ਼ਮੀ ਬਾਈ ਜਿਹੀਆਂ ਸ਼ਖ਼ਸੀਅਤਾਂ ਦੀ ਮਿਸਾਲ ਵੀ ਦਿੱਤੀ।

Previous articleਵਿਦਿਆਰਥੀ ਪ੍ਰੀਖਿਆ ਨੂੰ ਤਿਉਹਾਰ ਵਜੋਂ ਮਨਾਉਣ: ਮੋਦੀ
Next articleਭਾਰਤ-ਰੂਸ ਵੱਲੋਂ ਕੌਮੀ ਕਰੰਸੀਆਂ ’ਚ ਵਪਾਰ ਦੇ ਸੰਕੇਤ