ਸ੍ਰੀ ਅਨੰਦਪੁਰ ਸਾਹਿਬ ( ਧਰਮਾਣੀ ) ਐੱਨ.ਜੀ.ਓ. ਡੀ. ਕੇ. ਰਾਏ ( ਦਿੱਲੀ ) ਵੱਲੋਂ ਗੰਭੀਰਪੁਰ ਲੋਅਰ ਸਕੂਲ ਵਿੱਚ ਵਿਦਿਆਰਥੀਆਂ ਨੂੰ ਵਿਅਰਥ ਪੇਪਰ / ਕਾਗਜ਼ ਦੀ ਵਰਤੋਂ ਦੀ ਦਿੱਤੀ ਗਈ ਟ੍ਰੇਨਿੰਗ

(ਸਮਾਜ ਵੀਕਲੀ)– ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸਿੱਖਿਆ ਬਲਾਕ – ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ – ਰੂਪਨਗਰ ( ਪੰਜਾਬ ) ਵਿਖੇ ਅੱਜ ਦਿੱਲੀ ਦੀ ਐੱਨ.ਜੀ.ਓ. ਡੀ. ਕੇ. ਰਾਏ ਬਦਰਪੁਰ ਵੱਲੋਂ ਵਿਦਿਆਰਥੀਆਂ ਨੂੰ ਵਿਅਰਥ ਕਾਗਜ਼ , ਪੇਪਰ , ਅਖ਼ਬਾਰਾਂ , ਰੱਦੀ ਆਦਿ ਦੀ ਮੁੜ ਵਰਤੋਂ ਕਰਨ ਸੰਬੰਧੀ ਅੱਜ ਸਕੂਲ ਵਿੱਚ ਇੱਕ ਰੁਚੀਕਰ ਟ੍ਰੇਨਿੰਗ ਦਿੱਤੀ ਗਈ। ਇਸ ਦੌਰਾਨ ਐੱਨ.ਜੀ.ਓ. ਦੇ ਮੈਂਬਰਾਂ ਨੇ ਬੱਚਿਆਂ ਨੂੰ ਬੇਅਰਥ ਕਾਗਜ਼ , ਅਖ਼ਬਾਰਾਂ , ਪੇਪਰ , ਰੱਦੀ ਆਦਿ ਤੋਂ ਅਤੇ ਹੋਰ ਵਿਅਰਥ ਮਟੀਰੀਅਲ ਤੋਂ ਸਦ – ਉਪਯੋਗੀ ਸਜਾਵਟੀ ਵਸਤਾਂ ਆਦਿ ਬਣਾਉਣ ਬਾਰੇ ਸਮਝਾਇਆ।ਬੱਚਿਆਂ ਨੂੰ ਇਹ ਜਾਣਕਾਰੀ ਜਿਵੇਂ ਕਿ ਵਿਅਰਥ ਪੇਪਰ ਤੋਂ ਫੁੱਲ ਬਣਾਉਣੇ , ਝੰਡੇ ਬਣਾਉਣਾ , ਪੰਛੀ , ਫਲ ਆਦਿ ਬਣਾਉਣੇ ਬਹੁਤ ਹੀ ਚੰਗੇ ਲੱਗੇ ਅਤੇ ਵਿਦਿਆਰਥੀਆਂ ਨੇ ਇਸ ਵਿੱਚ ਬਹੁਤ ਰੁਚੀ ਦਿਖਾਈ।ਇਸ ਮੌਕੇ ਉੱਘੇ ਲੇਖਕ ਤੇ ਮਾਸਟਰ ਸੰਜੀਵ ਧਰਮਾਣੀ ਤੇ ਹੋਰ ਸਕੂਲ ਸਟਾਫ਼ ਹਾਜ਼ਰ ਸਨ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAs Taliban ban girls from secondary schools, World Bank suspends $600mn projects
Next articleਮਾਮਲਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ