(ਸਮਾਜ ਵੀਕਲੀ)
ਝੂਠ ਫ਼ਨਾ ਐ ਕਾਇਮ ਹੋਕਾ ਸੱਚ ਦਾ ਐ
ਤਰ ਜਾਂਦਾ ਉਹ ਜਿਹੜਾ ਝੂਠ ਤੋਂ ਬਚਦਾ ਐ।
ਆਸ਼ਿਕ ਹੋ ਕੇ ਕੰਜ਼ਰੀ ਬਣਨ ਤੋਂ ਡਰਦੇ ਹੋ
ਇਸ਼ਕ ਤਾਂ ਪੈਰੀਂ ਘੁੰਗਰੂ ਪਾ ਕੇ ਨੱਚਦਾ ਐ।
ਭਾਵੇਂ ਸਾਂਭ ਕੇ ਰੱਖੋ ਵਿਚ ਅਲਮਾਰੀ ਦੇ
ਟੁੱਟ ਜਾਂਦੇ ਏ ਜਿਹੜਾ ਭਾਂਡਾ ਕੱਚਦਾ ਐ।
ਭੁੰਨ ਸੁੱਟਦਾ ਏ ਮੈਨੂੰ ਵਾਂਗ ਕਬਾਬਾਂ ਦੇ
ਤੇਰਾ ਹਿਜ਼ਰ ਤੇ ਭਾਂਬੜ ਵਾਂਗੂੰ ਮੱਚਦਾ ਐ।
ਮੈਂ ਕਿਉਂ ਦੇਖਾਂ ਦੋਲਤ ਗ਼ੈਰਾਂ ਦੀ ਸੁਖਦੀਪ
ਮਾਲ ਪਰਾਇਆ ਕਿਸੇ ਕਿਸੇ ਨੂੰ ਪਚਦਾ ਐ।
ਸੁਖਦੀਪ ਕੌਰ ਮਾਂਗਟ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly