ਨਵੀਂ ਦਿੱਲੀ (ਸਮਾਜ ਵੀਕਲੀ): ਵਿਸ਼ਵ ਸਿਹਤ ਸੰਸਥਾ ਅਤੇ ਭਾਰਤ ਸਰਕਾਰ ਨੇ ਗੁਜਰਾਤ ਦੇ ਜਾਮਨਗਰ ਵਿੱਚ ਡਬਲਿਊਐਚਓ ਗਲੋਬਲ ਸੈਂਟਰ ਫਾਰ ਟਰੀਡੀਸ਼ਨਲ ਮੈਡੀਸਿਨ ਦੀ ਸਥਾਪਨਾ ਲਈ ਅੱਜ ਇੱਕ ਸਮਝੌਤੇ ’ਤੇ ਦਸਤਖਤ ਕੀਤੇ। ਇਹ ਕੇਂਦਰ 21 ਅਪਰੈਲ ਨੂੰ ਆਨਲਾਈਨ ਖੋਲ੍ਹਿਆ ਜਾਵੇਗਾ। ਇਸ ਵਿਚ ਭਾਰਤ ਸਰਕਾਰ ਨੇ 250 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ। ਇਸ ਕੇਂਦਰ ਦਾ ਉਦੇਸ਼ ਲੋਕਾਂ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਆਧੁਨਿਕ ਵਿਗਿਆਨ ਅਤੇ ਤਕਨਾਲੋਜੀ ਦੁਆਰਾ ਦੁਨੀਆ ਭਰ ਦੀਆਂ ਰਵਾਇਤੀ ਦਵਾਈਆਂ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਣਾ ਹੈ।
HOME ਜਾਮਨਗਰ ਵਿੱਚ ਰਵਾਇਤੀ ਦਵਾਈਆਂ ਲਈ ਗਲੋਬਲ ਸੈਂਟਰ ਸਥਾਪਿਤ ਕਰੇੇਗਾ ਡਬਲਿਊਐੱਚਓ