ਠੋਕਰਾਂ ਖਾ ਕੇ ਹੀ ਵਿਆਕਤੀ ਕਾਮਯਾਬ ਬਣਦਾ ਹੈ।

ਤੇਜੀ ਢਿੱਲੋਂ

(ਸਮਾਜ ਵੀਕਲੀ)-ਸਵੇਰ ਦਾ ਸਮਾਂ ਹੈ, ਲੱਕੜ ਦਾ ਦਰਵਾਜਾ ਖੁਲਦਾ ਹੈ ਤੇ ਅੰਦਰੋਂ ਇੱਕ ਛੋਟਾ ਜਿਹਾ ਬੱਚਾ ਬੋਰੀ ਵਾਲਾ ਬਸਤਾ ਜਿਸ ਵਿੱਚ ਕਿਤਾਬਾਂ ਹਨ ਲੈ ਕੇ ਘਰ ਤੋਂ ਬਾਹਰ ਸਕੂਲ ਜਾਣ ਲਈ ਨਿਕਲਦਾ ਹੈ। ਬਾਹਰੋਂ ਹੋਰ ਬੱਚੇ ਤੁਰੇ ਆਉਂਦੇ ਅਵਾਜ਼ ਲਗਾਉਂਦੇ ਹਨ, ਓਏ ਕਰਮਿਆ ਅੱਜ ਤੂੰ ਵੀ ਜਾਵੇਗਾ ਸਕੂਲ, ਫਿਰ ਤਾਂ ਪੱਕੀ ਛੁੱਟੀ ਕਰਵਾਵੇਗਾ, ਮਜਾਕ ਕਰਦੇ ਉਹਦੇ (ਕਰਮੇ) ਨਾਲ ਰਲ ਜਾਂਦੇ ਹਨ ਅਤੇ ਕਰਮਾ ਆਪਣੀ ਚਾਲ ਚ ਮਸਤ ਤੁਰਿਆ ਜਾਂਦਾ ਤੇ ਉਹਨਾਂ ਵੱਲ ਧਿਆਨ ਵੀ ਨਹੀਂ ਕਰਦਾ, ਏਨੇ ਵਿੱਚ ਸਕੂਲ ਦਾ ਗੇਟ ਆ ਜਾਂਦਾ ਹੈ, ਕਰਮਾ ਪਹਿਲਾ ਤਾਂ ਸਕੂਲ ਦੇ ਗੇਟ ਤੇ ਲੰਮਾ ਪੈ ਕੇ ਮੱਥਾ ਟੇਕਦਾ, ਫਿਰ ਉਹਦੀ ਮਿੱਟੀ ਨੂੰ ਆਪਣੀ ਜੇਬ ਵਿੱਚ ਪਾ ਕੇ ਅੰਦਰ ਚਲਾ ਜਾਂਦਾ ਹੈ, ਜਦੋਂ ਕਰਮਾ ਸਕੂਲ ਦੇ ਅੰਦਰ ਚਲਾ ਜਾਂਦਾ ਤਾਂ ਉਹਦੀ ਜੇਬ ਚ ਪਈ ਮਿੱਟੀ ਬਾਰੇ ਸਕੂਲ ਦੇ ਬੱਚੇ ਮਾਸਟਰ ਨੂੰ ਦੱਸ ਦੰਦੇ ਹਨ, ਫਿਰ ਮਾਸਟਰ ਕਰਮੇ ਨੂੰ ਟੌਫੀਆ ਦੇਣ ਦਾ ਲਾਲਚ ਦੇ ਕੇ ਕਮਰੇ ਵਿੱਚ ਲੈ ਕੇ ਚਲਾ ਜਾਂਦਾ ਹੈ, ਕਮਰੇ ਵਿੱਚ ਮਾਸਟਰ ਕਰਮੇ ਤੋਂ ਜੇਬ ਵਿੱਚ ਮਿੱਟੀ ਪਾਉਣ ਦਾ ਕਾਰਨ ਪੁੱਛਦਾ ਤਾਂ ਕਰਮਾ ਆਪਣੀ ਤੋਤਲੀ ਆਵਾਜ਼ ਵਿੱਚ ਕਹਿ ਦਿੰਦਾ ਕਿ ਮਾਸਟਰ ਜੀ ਮੈਂ ਤਾਂ ਤੁਹਾਡੇ ਚਰਨਾਂ ਦੀ ਧੂੜ ਨੂੰ ਆਪਣੀ ਜੇਬ ਚ ਪਾ ਕੇ ਆਪਣੇ ਆਪ ਨੂੰ ਭਾਗਾ ਵਾਲਾ ਸਮਝਦਾ ਹਾਂ। ਕਰਮੇ ਦੇ ਸੁਣ ਕੇ ਮਾਸਟਰ ਦੇ ਅੱਖਾਂ ਚ ਖੁਸ਼ੀ ਦੇ ਹੰਜੂ ਆ ਜਾਂਦੇ ਹਨ ਅਤੇ ਕਰਮਾ ਆਪਣੀ ਕਲਾਸ ਵੱਲ ਭੱਜ ਜਾਂਦਾ ਹੈ। ਫਿਰ ਜਦੋਂ ਛੁੱਟੀ ਦਾ ਸਮਾਂ ਹੋ ਜਾਂਦਾ ਤਾਂ ਕਰਮਾ ਛੁੱਟੀ ਸਮੇਂ ਸਿੱਧਾ ਘਰ ਜਾਣ ਦੀ ਥਾਂ ਆਪਣੇ ਪਿਤਾ ਜੀ ਕੋਲ ਖੇਤ ਚਲਾ ਜਾਂਦਾ ਤੇ ਉਸਦਾ ਪਿਤਾ ਹਰ ਰੋਜ ਉਸ ਨੂੰ ਪੜ੍ਹਾਈ ਵੱਲ ਧਿਆਨ ਦੇਣ ਲਈ ਕੇਹਦਾ ਤੇ ਕਰਮਾ ਆਪਣੇ ਪਿਤਾ ਨੂੰ ਹਾਅ ਵਿੱਚ ਸਿਰ ਹਿਲਾ ਦਿੰਦਾ ਤੇ ਫਿਰ ਆਪਣੇ ਖੇਤਾਂ ਚ ਹਰਾ ਕੁਤਰਨ ਲੱਗ ਜਾਂਦਾ , ਹਰਾ ਕੁਤਰਨ ਤੋਂ ਬਾਅਦ ਬੈਲ ਗੱਡੀ ਲੈ ਕੇ ਕਰਮਾ ਤੇ ਉਸਦਾ ਬਾਪੂ ਘਰ ਨੂੰ ਆ ਜਾਂਦੇ ਤੇ ਕਰਮਾ ਸਾਰੇ ਰਾਹ ਸਰਾਰਤਾਂ ਕਰਦਾ ਰਹਿੰਦਾ, ਜਦੋਂ ਉਹ ਘਰ ਆ ਜਾਂਦੇ ਤਾਂ ਕਰਮਾ ਆਪਣਾ ਝੋਲਾ ਚੱਕ ਕੇ ਪੜ੍ਹਨ ਲਈ ਬੈਠ ਜਾਂਦਾ, ਰਾਤ ਨੂੰ ਆਪਣੇ ਪਿਤਾ ਨਾਲ ਪੈ ਕੇ ਗੱਲਾਂ ਕਰੀਂ ਜਾਂਦਾ ਤੇ ਫਿਰ ਪਤਾ ਹੀ ਨਾ ਚਲਦਾ ਕਦੋਂ ਨੀਂਦ ਆ ਗਈ।
ਸਵੇਰ ਹੁੰਦੀ ਹੈ ਤਾਂ ਕਰਮੇ ਦੀ ਮਾਂ ਆਪਣੇ ਪੁੱਤ ਨੂੰ ਉਠਾਉਂਦੀ ਹੈ ਤੇ ਚਾਹ ਦੀ ਬਾਟੀ ਉਹਦੇ ਮੂੰਹ ਨੂੰ ਲਗਾ ਦਿੰਦੀ ਹੈ, ਉਹ ਕਰਮੇ ਨੂੰ ਸਕੂਲ ਜਾਣ ਦਾ ਕਹਿ ਕੇ ਚਲੀ ਜਾਂਦੀ ਹੈ, ਕਰਮਾ ਉੱਠ ਕੇ ਬਾਸਰੂਮ ਵੱਲ ਚਲਾ ਜਾਂਦਾ ਹੈ ਤੇ ਕਰਮੇ ਦੀ ਮਾਂ ਆਵਾਜ਼ ਲਗਾਉਂਦੀ ਹੈ ਵੇ ਪੁੱਤ ਕਰਮਿਆ ਜਲਦੀ ਆਜਾ ਸਕੂਲ ਨੀ ਜਾਣਾ ਤਾਂ ਏਨੇ ਨੂੰ ਕਰਮੇ ਦਾ ਪਿਤਾ ਚੁੱਲ੍ਹੇ ਕੋਲ ਆ ਜਾਂਦਾ ਹੈ ਤੇ ਉਹ ਕੇਹਦਾ ਹੈ ਏਹਨੇ ਪੜ੍ਹ ਕੇ ਕੇਹੜਾ ਅਫ਼ਸਰ ਲੱਗਣਾ ਹੈ ਕਰਨੀ ਤਾਂ ਖੇਤੀ ਹੀ ਆ, ਏਨੇ ਨੂੰ ਕਰਮਾ ਆ ਜਾਂਦਾ ਹੈ ਤੇ ਆਪਣੇ ਪਿਤਾ ਨੂੰ ਕਹਿ ਦਿੰਦਾ ਹੈ ਕਿ ਮੈਂ ਵੱਡਾ ਹੋ ਕੇ ਜਰੂਰ ਕੁਝ ਬਣਾਂਗਾ, ਤਾਂ ਕਰਮੇ ਦਾ ਪਿਤਾ ਮਜਾਕ ਚ ਕਹਿ ਦਿੰਦਾ ਹੈ ਹਾਂ ਪੁੱਤ ਤੂੰ ਜਰੂਰ ਬਣੇਗਾ, ਪਰ ਅਫ਼ਸਰ ਨਹੀਂ ਇੱਕ ਚੰਗਾ ਕਿਸਾਨ ਬਣੇਗਾ, ਇਹ ਗੱਲ ਸੁਣਦਿਆਂ ਹੀ ਕਰਮਾ ਉਦਾਸ ਜਿਹਾ ਹੋ ਜਾਂਦਾ ਹੈ, ਰੋਟੀ ਹੱਥ ਚ ਫੜਦਿਆਂ ਸਕੂਲ ਨੂੰ ਤੁਰ ਜਾਂਦਾ ਹੈ, ਸਮਾਂ ਗੁਜਰਦਾ ਜਾਂਦਾ ਕਰਮਾ 12 ਕਲਾਸਾਂ ਪਾਸ ਕਰਨ ਤੋਂ ਬਾਅਦ ਸ਼ਹਿਰ ਕਾਲਜ ਚ ਪੜ੍ਹਾਈ ਕਰਨ ਲਈ ਚਲਾ ਜਾਂਦਾ ਹੈ, ਉਥੇ ਕਰਮੇ ਦੇ ਬਹੁਤ ਸਾਰੇ ਦੋਸਤ ਬਣ ਜਾਂਦੇ ਹਨ ਤੇ ਉਹ ਕਰਮੇ ਨੂੰ ਹਮੇਸ਼ਾ ਕਹਿੰਦੇ ਰਹਿੰਦੇ ਕਿ ਕਰਮਾ ਤਾਂ ਕਿਤਾਬੀ ਕੀੜਾ ਗਾ, ਕਿਤਾਬਾਂ ਚ ਨਿਕਲਣਾ ਕੁਝ ਨਹੀਂ, ਉਹ ਆਪਣੇ ਦੋਸਤਾਂ ਦੀ ਇਹ ਗੱਲ ਨੂੰ ਅਣਗੌਲਿਆ ਕਰ ਜਾਂਦਾ, ਆਪਣੀ ਪੜ੍ਹਾਈ ਨੂੰ ਜਾਰੀ ਰੱਖਦਾ, ਹੋਲੀ ਹੋਲੀ ਸਮਾਂ ਬੀਤ ਦਾ ਗਿਆ, ਕਾਲਜ ਦੇ ਆਖਰੀ ਦਿਨਾਂ ਚ ਕਰਮਾ ਆਪਣੀ ਕਲਾਸਮੇਟ ਨੂੰ ਚਾਹੁੰਣ ਲੱਗਾ ਤਾਂ ਦੋਹਾਂ ਦਾ ਪਿਆਰ ਸਿਖਰਾਂ ਤੇ ਸੀ ਤਾਂ ਕਾਲਜ ਦੀ ਪੜ੍ਹਾਈ ਪੂਰੀ ਹੋਣ ਕਰਕੇ ਕਰਮਾ ਪਿੰਡ ਵਾਪਿਸ ਆ ਗਿਆ, ਨੌਕਰੀ ਦੀ ਤਲਾਸ਼ ਕਰਨ ਲੱਗਾ ਉੱਧਰ ਕਰਮੇ ਦੀ ਕਲਾਸਮੇਟ ਨੇ ਆਪਣੀ ਘਰ ਗੱਲ ਕੀਤੀ ਤਾਂ ਉਹਦੇ ਘਰ ਵਾਲਿਆਂ ਨੇ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਮੁੰਡਾ ਤਾਂ ਵਿਹਲਾ ਗਾ, ਵੇਹਲੜ ਨੂੰ ਕੌਣ ਰਿਸ਼ਤਾ ਕਰੇ ਜਦੋਂ ਕਰਮੇ ਨੂੰ ਆਪਣੀ ਕਲਾਸਮੇਟ ਤੋਂ ਇਹ ਸਭ ਪਤਾ ਲੱਗਾ ਤਾਂ ਉਹ ਇੱਕ ਵਾਰ ਤਾਂ ਬਹੁਤ ਦੁੱਖੀ ਹੋਇਆ, ਫਿਰ ਉਹਨੇ ਆਪਨੇ ਆਪ ਨੂੰ ਹੌਸਲਾ ਦਿੱਤਾ ਤੇ ਇੱਕ ਕਾਮਯਾਬ ਵਿਅਕਤੀ ਬਨਣ ਲਈ ਉਸਨੇ ਆਪਣੀ ਪੜ੍ਹਾਈ ਨੂੰ ਸ਼ਹਿਰ ਜਾ ਕੇ ਅੱਗੇ ਤੋਰਿਆ, ਪੰਜ ਸਾਲਾਂ ਦੀ ਸਖਤ ਮੇਹਨਤ ਤੋਂ ਬਾਅਦ ਕਰਮੇ ਦੀ ਮੇਹਨਤ ਨੂੰ ਬੂਰ ਪਿਆ, ਕਰਮੇ ਨੂੰ ਆਪਣੀ ਹੀ ਕਲਾਸਮੇਟ ਦੇ ਪਿੰਡ ਚ ਸਰਕਾਰੀ ਡਾਕਟਰ ਦੀ ਨੌਕਰੀ ਮਿਲ ਗਈ, ਸਮਾਂ ਬੀਤ ਦਾ ਗਿਆ ਤਾਂ ਇੱਕ ਦਿਨ ਕਰਮੇ ਦੀ ਕਲਾਸਮੇਟ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਉਥੇ ਲਿਆਦਾ ਗਿਆ ਤਾਂ ਕਰਮੇ ਦੇ ਇਲਾਜ ਕਰਨ ਤੋਂ ਬਾਅਦ ਜਦ ਉਹ ਹੋਸ ਵਿੱਚ ਆਈ ਤਾਂ ਉਸ ਨੇ ਕਰਮੇ ਨੂੰ ਪਹਿਚਾਣ ਲਿਆ ਤੇ ਧੰਨਵਾਦ ਕਰਨ ਲੱਗੀ ਤਾਂ ਕਰਮੇ ਨੇ ਕਿਹਾ ਤੈਨੂੰ ਮੇਰਾ ਧੰਨਵਾਦ ਨਹੀਂ ਕਰਨਾ ਚਾਹੀਦਾ ਜੇ ਧੰਨਵਾਦ ਕਰਨਾ ਤਾਂ ਆਪਣੇ ਮਾਪਿਆਂ ਦਾ ਕਰ ਜਿਹਨਾਂ ਦੇ ਰਿਸ਼ਤੇ ਤੋਂ ਜਵਾਬ ਦੇਣ ਕਰਕੇ ਮੈਂ ਅੱਜ ਇੱਕ ਡਾਕਟਰ ਬਣ ਕੇ ਤੇਰੀ ਜਾਨ ਬਚਾ ਲਈ ਹੈ, ਏਨੀ ਗੱਲ ਸੁਣ ਕੇ ਕਰਮੇ ਦੀ ਕਲਾਸਮੇਟ ਦੇ ਮਾਪਿਆਂ ਦੀਆਂ ਅੱਖਾਂ ਚ ਹੰਜੂ ਆ ਗਏ ਤੇ ਉਹਨਾਂ ਨੇ ਰਿਸਤੇ ਲਈ ਹਾਂ ਕਰ ਦਿੱਤੀ, ਕਰਮਾ ਕਹਿਣ ਲੱਗਾ ਕਿ ਅਸਲ ਚ ਠੋਕਰ ਖਾਣ ਤੋਂ ਬਾਅਦ ਹੀ ਕੁਝ ਬਣਿਆ ਜਾ ਸਕਦਾ ਹੈ। ਕਹਿ ਕੇ ਉਹ ਹੱਸ ਪਿਆ।

ਲੇਖਕ ਤੇਜੀ ਢਿੱਲੋਂ
ਬੁਢਲਾਡਾ।
ਮੋਬਾਇਲ 9915645003

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੋ ਪਲ ਦੀ ਯਾਦ
Next articleਅਮਰ-ਜੋਤੀ