(ਸਮਾਜ ਵੀਕਲੀ)
ਧੂਰੀ, (ਰਮੇਸ਼ਵਰ ਸਿੰਘ)- ਨੇੜਲੇ ਪਿੰਡ ਰੁਲਦੂ ਸਿੰਘ ਵਾਲਾ ਵਿਖੇ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ “ਦਸਮੇਸ਼ ਪੰਜਾਬੀ ਲਾਇਬ੍ਰੇਰੀ” ਜੋ ਕਿ ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ ਦੇ ਸਥਾਨਕ ਦਫਤਰ ਵਿੱਚ ਕਰਵਾਏ ਗਏ ਇਸ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਲਾਇਬਰੇਰੀ ਦੇ ਇੰਚਾਰਜ ਡਾਕਟਰ ਜਗਤਾਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮੌਕੇ ਉੱਘੇ ਕਹਾਣੀਕਾਰ ਜਸਵੀਰ ਸਿੰਘ ਰਾਣਾ ਅਮਰਗੜ੍ਹ, ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਮੂਲ ਚੰਦ ਜੀ ਅਤੇ ਟਰੇਡ ਯੂਨੀਅਨ ਆਗੂ ਸਾਥੀ ਗੁਲਜ਼ਾਰ ਖਾਂ ਫਤਿਹਗੜ੍ਹ ਪੰਜਗਰਾਈਆਂ ਨੇ “ਸ਼ਹੀਦ ਭਗਤ ਦੀ ਵਿਚਾਰਧਾਰਾ ਅਤੇ ਅਜੋਕਾ ਨੌਜਵਾਨ ਵਰਗ” ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਜਸਵੀਰ ਸਿੰਘ ਰਾਣਾ ਨੇ ਕਿਹਾ ਕਿ ਸਾਨੂੰ ਇਲੈਕਟ੍ਰਾਨਿਕ ਮੀਡੀਆ ਖਾਸ ਤੌਰ ਤੇ ਮੋਬਾਈਲ ਨੇ ਸਬਦ ਨਾਲੋਂ ਬੁਰੀ ਤਰ੍ਹਾਂ ਤੋੜ ਦਿੱਤਾ ਹੈ। ਭਗਤ ਸਿੰਘ ਨੇ ਕਿਹਾ ਸੀ ਕਿ ਆਜ਼ਾਦ ਮੁਲਕ ਵਿੱਚ ਇਨਸਾਨ ਹੱਥੋਂ ਇਨਸਾਨ ਦੀ ਲੁੱਟ ਬੰਦ ਹੋਵੇਗੀ। ਸਾਥੀ ਗੁਲਜ਼ਾਰ ਖਾਂ ਨੇ ਜਿੱਥੇ ਕਾਰਪੋਰੇਟ ਘਰਾਣਿਆਂ ਹੱਥੋਂ ਹੁੰਦੀ ਲੁੱਟ ਜਾ ਜ਼ਿਕਰ ਕੀਤਾ ਉੱਥੇ ਕਿਤਾਬਾਂ ਨੂੰ ਆਪਣਾ ਸਾਥੀ ਬਣਾਉਣ ਦੀ ਗੱਲ ਆਖੀ। ਮੂਲ ਚੰਦ ਸ਼ਰਮਾ ਜੀ ਨੇ ਕਿਹਾ ਕਿ ਅਸਲ ਮਾਅਨਿਆਂ ਵਿੱਚ ਸਾਨੂੰ ਉਹ ਆਜ਼ਾਦੀ ਨਹੀਂ ਮਿਲੀ ਸੋ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਚਹੁੰਦੇ ਸਨ। ਰਾਜਵੰਤ ਸਿੰਘ ਐਮ.ਏ. ਨੇ ਕਿਹਾ ਕਿ ਇਹੋ ਜਿਹੇ ਸੈਮੀਨਾਰ ਨਿਰੰਤਰ ਹੋਣੇ ਚਾਹੀਦੇ ਹਨ । ਨੌਜਵਾਨ ਵਰਗ ਨੂੰ ਸ਼ਹੀਦਾਂ ਤੋਂ ਸਿੱਖਿਆ ਲੈ ਕੇ ਸਮਾਜ ਸੁਧਾਰ ਵੱਲ ਤੁਰਨਾ ਚਾਹੀਦਾ ਹੈ। ਇਸ ਮੌਕੇ ਬਲਵਿੰਦਰ ਮਾਹੀ,ਸੁੱਖੀ ਲੱਡਾ ਅਤੇ ਮਾਸਟਰ ਲਖਵੀਰ ਕੌਲਸੇੜੀ ਦੇ ਕਵੀਸ਼ਰੀ ਜਥੇ ਨੇ ਸ਼ਹੀਦਾਂ ਦੀਆਂ ਕਵਿਤਾਵਾਂ ਸੁਣਾਈਆਂ। ਇਸ ਸਮਾਗਮ ਵਿੱਚ ਸਰਪੰਚ ਮਨਦੀਪ ਸਿੰਘ ਸੰਧੂ, ਪੰਚ ਛਿੰਦਾ ਸਿੰਘ, ਮਾਸਟਰ ਨਾਹਰ ਮੁਬਾਰਿਕਪੁਰੀ, ਚਰਨਜੀਤ ਮੀਮਸਾ,ਰਾਜਬੰਤ ਸਿੰਘ ਐਮ.ਏ., ਗੁਰਮੇਲ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਕਮੇਟੀ, ਸੂਬੇਦਾਰ ਅਜੀਤ ਸਿੰਘ, ਜੰਗ ਸਿੰਘ, ਜਗਸੀਰ ਸਿੰਘ ਖਾਲਸਾ,ਬਾਬਾ ਦਰਸ਼ਨ ਸਿੰਘ, ਅਵਤਾਰ ਸਿੰਘ ਪੰਜਾਬ ਪੁਲਿਸ, ਸਾਬਕਾ ਸਰਪੰਚ ਪਲਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਸ਼ਾਮਲ ਸਨ। ਇਸ ਸੈਮੀਨਾਰ ਦੀ ਵਿਲੱਖਣਤਾ ਉੱਦੋ ਇਸ ਗੱਲ ਤੋਂ ਚਲਕੀ ਜਦੋਂ ਮਹਿਮਾਨਾਂ ਨੂੰ ਮੋਮੈਟੋ ਜਾਂ ਟਰਾਫੀਆਂ ਦੀ ਜਗ੍ਹਾ ਤੇ ਕਿਤਾਬਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ।ਅਖੀਰ ਵਿੱਚ ਗੁਰਮੇਲ ਸਿੰਘ ਸਿੱਧੂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।