ਪੁਸ਼ਕਰ ਸਿੰਘ ਧਾਮੀ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ

ਦੇਹਰਾਦੂਨ (ਸਮਾਜ ਵੀਕਲੀ):  ਪੁਸ਼ਕਰ ਸਿੰਘ ਧਾਮੀ(46) ਨੇ ਅੱਜ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਉੱਤਰਾਖੰਡ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਸਥਾਨਕ ਪਰੇਡ ਗਰਾਊਂਡ ਵਿੱਚ ਰੱਖੇ ਹਲਫ਼ਦਾਰੀ ਸਮਾਗਮ ਦੌਰਾਨ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਗੁਰਮੀਤ ਸਿੰਘ ਨੇ ਧਾਮੀ ਤੋਂ ਇਲਾਵਾ ਅੱਠ ਮੰਤਰੀਆਂ ਨੂੰ ਸਹੁੰ ਚੁਕਾਈ। ਮੁੱਖ ਮੰਤਰੀ ਵਜੋਂ ਧਾਮੀ ਦਾ ਇਹ ਲਗਾਤਾਰ ਦੂਜਾ ਕਾਰਜਕਾਲ ਹੈ। ਭਾਜਪਾ ਨੇ ਸੋਮਵਾਰ ਨੂੰ ਖਟੀਮਾ ਹਲਕੇ ਤੋਂ ਸਾਬਕਾ ਵਿਧਾਇਕ ਧਾਮੀ ਦਾ ਨਾਮ ਐਲਾਨ ਕੇ ਪਹਾੜੀ ਰਾਜ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਚੱਲ ਰਹੀ ਚੁੰਝ ਚਰਚਾ ’ਤੇ ਵਿਰਾਮ ਲਾ ਦਿੱਤਾ ਸੀ। ਧਾਮੀ ਦੀ ਅਗਵਾਈ ਵਿੱਚ ਭਾਜਪਾ ਨੇ ਉੱਤਰਾਖੰਡ ਅਸੈਂਬਲੀ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਹਾਲਾਂਕਿ ਧਾਮੀ ਖੁ਼ਦ ਖਟੀਮਾ ਹਲਕੇ ਤੋਂ ਚੋਣ ਹਾਰ ਗਏ ਸਨ, ਜਿਸ ਦੀ ਉਹ ਸਾਲ 2012 ਤੋਂ ਨੁਮਾਇੰਦਗੀ ਕਰਦੇ ਆ ਰਹੇ ਸਨ। ਧਾਮੀ ਨੂੰ ਹੁਣ ਇਸ ਅਹੁਦੇ ’ਤੇ ਬਣੇ ਰਹਿਣ ਲਈ ਛੇ ਮਹੀਨਿਆਂ ਅੰਦਰ ਅਸੈਂਬਲੀ ਚੋਣ ਜਿੱਤਣੀ ਹੋਵੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਕਰੇਨ ਸੰਕਟ: ਯੂਐੱਨ ’ਚ ਵੋਟਿੰਗ ਤੋਂ ਪਹਿਲਾਂ ਸ਼੍ਰਿੰਗਲਾ ਨਿਊਯਾਰਕ ਪੁੱਜੇ
Next article‘ਆਪ’ ਸਰਕਾਰ ਨੇ ਪੰਚਾਇਤਾਂ ਨੂੰ ਪੈਸੇ ਵਰਤਣ ਤੋਂ ਰੋਕਿਆ