ਪਿੰਡ ਮਾਨਾਂ, ਖੂਨਦਾਨ ਕੈਂਪ ‘ਚ 40 ਯੂਨਿਟ ਖੂਨ ਇਕੱਤਰ

(ਸਮਾਜ ਵੀਕਲੀ)-ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਕਲੱਬ ਪਿੰਡ ਮਾਨਾਂ ਵੱਲੋਂ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਪਿੰਡ ਮਾਨਾਂ ਦੀ ਸਰਪੰਚ ਬਲਜੀਤ ਕੌਰ ਜੀ ਦੇ ਪਤੀ ਦੇਸ ਰਾਜ ਜੀ ਅਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਕੀਤਾ ਗਿਆ। ਜਾਣਕਾਰੀ ਦਿੰਦਿਆਂ ਪ੍ਰਧਾਨ ਸੰਦੀਪ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਮਲੇਰਕੋਟਲਾ ਦੇ ਬਲੱਡ ਬੈਂਕ ਦੀ ਟੀਮ ਵੱਲੋਂ ਡਾ. ਨਾਹਿਦਾ ਨਸੀਮ ਦੀ ਅਗਵਾਈ ਵਿੱਚ 40 ਖੂਨਦਾਨੀਆਂ ਦਾ ਖੂਨ ਇਕੱਤਰ ਕੀਤਾ ਗਿਆ। ਕੈਂਪ ਚ ਉਚੇਚੇ ਤੌਰ ਤੇ ਸਾਮਿਲ ਹੋਏ ਸਮਾਜ ਸੇਵੀ ਕੇਸਰ ਸਿੰਘ ਭੁੱਲਰ, ਡਾ. ਪਵਿੱਤਰ ਸਿੰਘ ਪ੍ਰਧਾਨ ਵਿਗਿਆਨਕ ਅਤੇ ਵੈੱਲਫੇਅਰ ਕਲੱਬ ਅਮਰਗੜ੍ਹ ਅਤੇ ਡਾ. ਜਗਦੀਪ ਸਿੰਘ ਮਾਣਕਮਾਜਰਾ ਨੇ ਖੂਨਦਾਨੀਆਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਤੁਹਾਡੇ ਵੱਲੋਂ ਕੀਤਾ ਗਿਆ ਖੂਨਦਾਨ ਐਮਰਜੰਸੀ ਹਾਲਤਾਂ ਵਿੱਚ ਕਿਸੇ ਲਈ ਜੀਵਨਦਾਨ ਸਿੱਧ ਹੋ ਸਕਦਾ ਹੈ।

ਕੈਂਪ ਨੂੰ ਸਫਲ ਬਣਾਉਣ ਲਈ ਜਸਵੀਰ ਸਿੰਘ, ਮਨਪ੍ਰੀਤ ਸਿੰਘ, ਮਨਟੇਕ ਸਿੰਘ, ਜਗਸੀਰ ਸਿੰਘ,ਤਰਸਵੀਰ ਸਿੰਘ, ਸੰਦੀਪ ਸੋਨਾ, ਜਸਪ੍ਰੀਤ ਸਿੰਘ, ਜਗਦੇਵ ਸਿੰਘ, ਗੁਰਮੇਲ ਸਿੰਘ, ਜਗਦੀਪ ਸਿੰਘ, ਲਵਪ੍ਰੀਤ ਸਿੰਘ, ਮਨੀ ਸਿੰਘ, ਅਮਰੀਕ ਮਾਨਾਂ, ਮਨਪ੍ਰੀਤ ਕਾਲਾ, ਨਗਿੰਦਰ ਸਿੰਘ ਮਾਨਾਂ, ਦੀਪ ਲੈਬ ਮੀਮਸਾ ਦਾ ਵਿਸ਼ੇਸ਼ ਸਹਿਯੋਗ ਰਿਹਾ…

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਗਤ ਸਿਆਂ ਤੇਰੀ ਸੋਚ ਨੂੰ,
Next articleLavrov says Ukraine events an attempt by the West to establish a new order