ਨਵੀਂ ਦਿੱਲੀ (ਸਮਾਜ ਵੀਕਲੀ): ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਦੀ ਜਾਂਚ ਨਾਲ ਜੁੜੇ ਕੇਸ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੇ ਨੇੜਲੇ ਰਿਸ਼ਤੇਦਾਰ ਦੀ ਮਾਲਕੀ ਵਾਲੀ ਕੰਪਨੀ ਦੇ 6.45 ਕਰੋੜ ਰੁਪਏ ਦੇ ਅਸਾਸੇ ਜ਼ਬਤ ਕੀਤੇ ਹਨ। ਉਧਰ ਮੁੱਖ ਮੰਤਰੀ ਠਾਕਰੇ ਨੇ ਈਡੀ ਦੀ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਹੈ। ਈਡੀ ਨੇ ਇਕ ਬਿਆਨ ਵਿੱਚ ਕਿਹਾ ਕਿ ਉਸ ਨੇ ਕਾਲੇ ਧਨ ਨੂੰ ਸਫੇਦ ਕਰਨ ਤੋਂ ਰੋਕਣ ਲਈ ਬਣੇ ਐਕਟ (ਪੀਐੱਮਐੱਲਏ) ਤਹਿਤ ਮੁੰਬਈ ਨੇੜੇ ਠਾਣੇ ਵਿੱਚ ਸ੍ਰੀ ਸਾਈਬਾਬਾ ਗ੍ਰਹਿਨਿਰਮਿਤੀ ਪ੍ਰਾਈਵੇਟ ਲਿਮਟਿਡ ਦੇ ਨੀਲਾਂਬਰੀ ਪ੍ਰਾਜੈਕਟ ਵਿਚਲੇ 11 ਰਿਹਾਇਸ਼ੀ ਫਲੈਟਾਂ ਨੂੰ ਜ਼ਬਤ ਕਰਨ ਦੇ ਆਰਜ਼ੀ ਹੁਕਮ ਦਿੱਤੇ ਹਨ। ਠਾਕਰੇ ਦੀ ਪਤਨੀ ਰਸ਼ਮੀ ਦਾ ਭਰਾ ਸ੍ਰੀਧਰ ਮਾਧਵ ਪਟੰਕਰ ਇਸ ਉਪਰੋਕਤ ਕੰਪਨੀ ਦਾ ਮਾਲਕ ਹੈ। ਰਸ਼ਮੀ ਠਾਕਰੇ ਸ਼ਿਵ ਸੈਨਾ ਦੇ ਪਰਚਿਆਂ ‘ਸਾਮਨਾ’ ਤੇ ‘ਮਾਰਮਿਕ’ ਦੀ ਸੰਪਾਦਕ ਵੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly