ਚੰਗੀਆਂ ਗੱਲਾਂ

(ਸਮਾਜ ਵੀਕਲੀ)

ਸੱਪ ਨੂੰ ਫੁਕਾਰਾ ਚੰਗਾ,
ਝੋਟੇ ਨੂੰ ਧਲਿਆਰਾ ਚੰਗਾ।
ਵੇਲ ਨੂੰ ਗੁਲਿਆਰਾ ਚੰਗਾ,
ਰੱਖ ਬਣ ਜਾਂਵਦਾ।
ਮਨ ਦਾ ਬਨਹੇਜ ਚੰਗਾ,
ਦਵਾਈ ਤੋਂ ਪ੍ਰਹੇਜ਼ ਚੰਗਾ।
ਮਾਪਿਆਂ ਦਾ ਹੇਜ ਚੰਗਾ,
ਸਭ ਤਾਂਈ ਭਾਂਵਦਾ ।
ਵੈਦ ਹੱਥ ਮੋਹਰਾ ਚੰਗਾ,
ਲਾਰੇ ਨਾਲੋਂ ਕੋਰਾ ਚੰਗਾ।
ਮੰਤਰੀ ਨੂੰ ਦੌਰਾ ਚੰਗਾ,
ਵਿਕਾਸ ਕਰਾਂਵਦਾ।
ਸਿਆਣੇ ਨੂੰ ਖੰਘੂਰਾ ਚੰਗਾ,
ਮੂਰਖ ਨੂੰ ਹੂਰਾ ਚੰਗਾ।
ਗੁਰੂ ਹੁੰਦਾ ਪੂਰਾ ਚੰਗਾ,
ਸਂੰਕੇ ਮਿਟਾਂਵਦਾ।
ਗਰਮੀ ਚ ਬੁੱਲਾ ਚੰਗਾ,
ਸਿਆਲ ਨੂੰ ਜੁੱਲਾ ਚੰਗਾ।
ਮਸੀਤ ਚ ਮੁੱਲਾਂ ਚੰਗਾ,
ਤੜਕੇ ਉਠਾਵਾਂਦਾ।
ਗਲੇ ਨੂੰ ਕਾਹੜਾ ਚੰਗਾ,
ਭਸਮ ਨੂੰ ਸਾੜਾ ਚੰਗਾ।
ਇੱਕ ਪੈੱਗ ਹਾੜਾ ਚੰਗਾ,
ਠੁਕ ਬਣ ਜਾਵਾਂਦਾ।
ਬੱਚੇ ਨੂੰ ਘੂਰ ਚੰਗਾ,
ਕਾਮਾ ਮਜ਼ਦੂਰ ਚੰਗਾ।
ਦਰੱਖ਼ਤ ਨੂੰ ਬੂਰ ਚੰਗਾ,
ਮਿੱਠੇ ਫ਼ਲ ਲਾਵਾਂਦਾ ।
ਮੰਗਤੇ ਨੂੰ ਦਰ ਚੰਗਾ,
ਘਰਾਂ ਵਿੱਚ ਘਰ ਚੰਗਾ।
ਜਪ ਹਰ ਹਰ ਚੰਗਾ,
ਪੱਤੋ, ਦੁੱਖ ਤਾਂਈ ਮਿਟਾਂਵਦਾ।

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੋਚ ਨੂੰ ਸਲਾਮ……
Next article* ਯੁੱਗ-ਪੁਰਸ਼ *