” ਕੀਮਤੀ ਡਾਇਮੰਡ “

(ਸਮਾਜ ਵੀਕਲੀ)-ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਅਮੀਰ ਆਦਮੀ ਰਹਿੰਦਾ ਸੀ। ਇੱਕ ਰਾਤ ਇੱਕ ਚੋਰ ਨੇ ਉਸ ਅਮੀਰ ਆਦਮੀ ਦੇ ਘਰ ਚੋਰੀ ਕਰਨ ਬਾਰੇ ਸੋਚਿਆ। ਫਿਰ ਉਹ ਆਦਮੀ ਉਸ ਅਮੀਰ ਸੇਠ ਦੇ ਘਰ ਚੋਰੀ ਕਰਨ ਲਈ ਰਾਤ ਨੂੰ ਚਲਾ ਗਿਆ। ਉਸ ਨੇ ਦੇਖਿਆ ਹਨ੍ਹੇਰੇ ਵਿੱਚ ਇੱਕ ਡਾਇਮੰਡ/ ਹੀਰਾ ਚਮਕ ਰਿਹਾ ਸੀ। ਉਸ ਨੇ ਜਦੋਂ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਛੂਹਿਆ ਤਾਂ ਅਚਾਨਕ ਹੀ ਅਲਾਰਮ ਦੀਆਂ ਆਵਾਜ਼ਾਂ ਵੱਜਣ ਲੱਗ ਪਈਆਂ। ਚੋਰ ਡਰ ਗਿਆ ਅਤੇ ਸੇਠ ਦਾ ਕੁੱਤਾ ਵੀ ਭੌਂਕਣ ਲੱਗ ਪਿਆ।ਚੋਰ ਭੱਜ ਕੇ ਸੇਠ ਦੇ ਘਰ ਵਿੱਚ ਰੱਖੀ ਹੋਈ ਇੱਕ ਅਲਮਾਰੀ ਦੇ ਪਿੱਛੇ ਛੁਪ ਗਿਆ। ਕੁੱਤਾ ਵੀ ਚੋਰ ਦੇ ਮਗਰ ਪੈ ਗਿਆ। ਕੁੱਤੇ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਚੋਰ ਘਬਰਾ ਗਿਆ ਅਤੇ ਅਲਮਾਰੀ ਹੇਠਾਂ ਡਿੱਗ ਗਈ। ਅਲਮਾਰੀ ਦੇ ਡਿੱਗਦੇ ਹੀ ਘਰ ਦੇ ਸੇਠ ਨੇ ਚੋਰ ਨੂੰ ਦੇਖ ਲਿਆ ਤੇ ਫੜ ਲਿਆ। ਉਨ੍ਹਾਂ ਨੇ ਚੋਰ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ। ਇਸ ਤਰ੍ਹਾਂ ਉਸ ਚੋਰ ਨੂੰ ਚੋਰੀ ਕਰਨ ਦੀ ਸਜ਼ਾ ਮਿਲੀ। ਸਿੱਖਿਆ : ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਚੋਰੀ ਨਹੀਂ ਕਰਨੀ ਚਾਹੀਦੀ ਅਤੇ ਬੁਰੇ ਕੰਮਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ।
ਭੁਪਿੰਦਰ ਸਿੰਘ , ਜਮਾਤ : ਚੌਥੀ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸਿੱਖਿਆ ਬਲਾਕ : ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ : ਰੂਪਨਗਰ (ਪੰਜਾਬ )

ਜਮਾਤ ਇੰਚਾਰਜ ਅਤੇ ਗਾਈਡ ਅਧਿਆਪਕ 

ਮਾਸਟਰ ਸੰਜੀਵ ਧਰਮਾਣੀ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸ਼ਵ ਕਵਿਤਾ ਦਿਵਸ
Next articleਰੁਜ਼ਗਾਰ ਜ਼ਰੂਰੀ “