” ਸਰਕਾਰੀ ਅਧਿਆਪਕ “

(ਸਮਾਜ ਵੀਕਲੀ)

ਕਿਵੇਂ ਕਹਿ ਦੇਈਏ ?
ਕਿ ” ਮੌਜਾਂ ਕਰਦੇ ਸਰਕਾਰੀ ਅਧਿਆਪਕ ” ,
ਅੱਜ ” ਧਰਮਾਣੀ ” ਦੱਸਣ ਲੱਗਾ ,
ਕੀ – ਕੀ ਕਰਦੇ ਸਰਕਾਰੀ ਅਧਿਆਪਕ ?
ਪਹਿਲਾਂ ਬੀ.ਐਲ.ਓ. ਦੀ ਡਿਊਟੀ ਕਰਕੇ ,
ਘਰ – ਘਰ ਵੋਟਾਂ ਬਣਾਉਂਦੇ ,
ਫਿਰ ਚੋਣਾਂ ਵਿੱਚ ਹਿੱਸਾ ਪਾ ਕੇ ,
ਲੋਕਤੰਤਰ ਨੂੰ ਮਜ਼ਬੂਤ ਬਣਾਉਂਦੇ ,
ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਕੇ ,
ਉਨ੍ਹਾਂ ਲਈ ਪੜ੍ਹਨ ਦੇ ਹਾਲਾਤ ਬਣਾਉਂਦੇ ,
ਕਰ ਕੇ ਰੋਜ਼ਾਨਾ ” ਮਿਡ – ਡੇਅ – ਮੀਲ ” ਦਾ ਪ੍ਰਬੰਧ ,
ਬੱਚਿਆਂ ਨੂੰ ਪੌਸ਼ਟਿਕ ਭੋਜਨ ਖਵਾਉਂਦੇ ,
ਆਪਣੇ ਘਰ ਵਾਂਗ ਸਕੂਲ ਨੂੰ ਸੁੰਦਰ ਬਣਾਉਣ ਲਈ ,
ਹਰ ਸੰਭਵ ਕੋਸ਼ਿਸ਼ ਅਪਣਾਉਂਦੇ ,
ਲੈ ਕੇ ਸਮਾਜ ਤੋਂ ਵੱਧ ਤੋਂ ਵੱਧ ਸਹਿਯੋਗ ,
ਵਿੱਦਿਆ ਦੇ ਮੰਦਰ ਨੂੰ ਰੁਸ਼ਨਾਉਂਦੇ ,
ਆੱਨਲਾਈਨ ਤੇ ਆੱਫਲਾਈਨ ਦੇ ਸਾਰੇ ਕੰਮ ਕਰਕੇ ,
ਵਿਭਾਗ ਪ੍ਰਤੀ ਵੀ ਡਿਊਟੀ ਬਾਖ਼ੂਬੀ ਨਿਭਾਉਂਦੇ ,
ਲਾ ਕੇ ਸਾਰੇ ਸੈਮੀਨਾਰ ਇਹ ,
ਨਵੀਂ ਜਾਣਕਾਰੀ ਨਾਲ ਗਿਆਨ ਵਧਾਉਂਦੇ ,
ਕੋਈ ਹੋਵੇ ਆਫਤ ਭਾਰੀ ਜਾਂ ਮਹਾਂਮਾਰੀ ,
ਅੱਗੇ ਹੋ – ਹੋ ਆਪਣਾ ਫਰਜ਼ ਨਿਭਾਉਂਦੇ ,
ਵੰਡ ਕੇ ਪੁਸਤਕਾਂ ਤੇ ਵਰਦੀਆਂ ,
ਬੱਚਿਆਂ ਵਿੱਚ ਸਾਖਰਤਾ ਇਹ ਲਿਆਉਂਦੇ ,
ਘਰ – ਘਰ ਜਨਗਣਨਾ ਕਰਕੇ ,
ਸਰਕਾਰ ਤੱਕ ਸਹੀ ਅੰਕੜੇ ਪਹੁੰਚਾਉਂਦੇ ,
ਪਿੰਡ – ਸਮਾਜ ਪ੍ਰਤੀ ਹਰ ਜ਼ਿੰਮੇਵਾਰੀ ,
ਤਨਦੇਹੀ ਨਾਲ ” ਸਰਕਾਰੀ ਅਧਿਆਪਕ ” ਨਿਭਾਉਂਦੇ ,
ਧੁੱਪ , ਵਰਖਾ , ਛੁੱਟੀ ਜਾਂ ਹੋਵੇ ਭਰ ਗਰਮੀ – ਸਰਦੀ ,
ਆਪਣਾ ਹਰ ਪਲ ਸਿੱਖਿਆ ਤੇ ਸਮਾਜ ਦੇ ਲੇਖੇ ਲਾਉਂਦੇ ,
‘ਵਾਧੂ ਜਮਾਤਾਂ ‘ ਦਾ ਆਯੋਜਨ ਕਰ ਕੇ ,
ਕਮਜ਼ੋਰ ਬੱਚਿਆਂ ਲਈ ਵਿਸ਼ੇਸ਼ ਧਿਆਨ ਲਗਾਉਂਦੇ ,
ਜੁੜ ਕੇ ਰੰਗਮੰਚ ਜਾਂ ਸਾਹਿਤ ਆਦਿ ਨਾਲ ,
ਸਮਾਜਿਕ ਬੁਰਾਈਆਂ ਵਿਰੁੱਧ ਅਲਖ ਜਗਾਉਂਦੇ ,
ਦੇਸ਼ , ਕੌਮ ਤੇ ਸਮਾਜ ਲਈ ,
ਪੂਰਾ ਜੀਵਨ ਸਮਰਪਿਤ ਕਰ ਜਾਂਦੇ ,
ਕਰਦਾ ਪ੍ਰਣਾਮ ” ਧਰਮਾਣੀ ” ਇਨ੍ਹਾਂ ਨੂੰ ,
ਜੋ ਹਰ ਡਿਊਟੀ ਬਾਖੂਬੀ ਨਿਭਾਉਂਦੇ ,
ਜੋ ਹਰ ਡਿਊਟੀ ਬਾਖੂਬੀ ਨਿਭਾਉਂਦੇ !
ਜੋ ਹਰ ਡਿਊਟੀ ਬਾਖੂਬੀ ਨਿਭਾਉਂਦੇ !!!!

                                                                                     ਅੰਤਰਰਾਸ਼ਟਰੀ ਲੇਖਕ
 ਮਾਸਟਰ ਸੰਜੀਵ ਧਰਮਾਣੀ
 ਸ੍ਰੀ ਅਨੰਦਪੁਰ ਸਾਹਿਬ
 9478561356

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੋਲਾ ਮਹੱਲਾ- ਉਤਸ਼ਾਹ ਅਤੇ ਸ਼ਕਤੀ ਦਾ ਪ੍ਰਤੀਕ
Next articleਚੀਮਾ ਦੇ ਕੈਬਨਿਟ ਮੰਤਰੀ ਬਣਨ ਉਤੇ ਵਰਕਰਾਂ ਨੇ ਮਨਾਈ ਖੁਸ਼ੀ ।