ਸੇਂਟ ਜੂਡਸ ਕਾਨਵੈਂਟ ਸਕੂਲ ਮਹਿਤਪੁਰ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਹੋਈ

(ਸਮਾਜ ਵੀਕਲੀ)-ਮਹਿਤਪੁਰ,(ਸੁਖਵਿੰਦਰ ਸਿੰਘ ਖਿੰੰਡਾ )- ਸੇਂਟ ਜੂਡਸ ਕਾਨਵੈਂਟ ਸਕੂਲ ਮਹਿਤਪੁਰ ਵਿਖੇ ਸਕੂਲ ਡਾਇਰੈਕਟਰ ਫਾਦਰ ਬੈਟਸਨ, ਸਕੂਲ ਪ੍ਰਿੰਸੀਪਲ ਅਤੇ ਵਾਇਸ ਪ੍ਰਿੰਸੀਪਲ ਦੀ ਸਰਪ੍ਰਸਤੀ ਹੇਠ ਨਵੇਂ ਸੈਸ਼ਨ ਦੀ ਸ਼ੁਰੂਆਤ ਬਹੁਤ ਧੂਮ ਧਾਮ ਨਾਲ ਕੀਤੀ ਗਈ। ਇਸ ਸੁਨਹਿਰੀ ਮੌਕੇ ਤੇ ਨਰਸਰੀ ਜਮਾਤ ਦੇ ਬੱਚਿਆਂ ਅਤੇ ਮਾਪਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਬੱਚਿਆਂ ਨੂੰ ਵਿੱਦਿਆ ਆਰੰਭ ਰਸਮ ਲਈ ਪ੍ਰੇਰਿਤ ਕੀਤਾ ।
ਸਕੂਲ ਡਾਇਰੈਕਟਰ ਵੱਲੋਂ ਆਪਣੇ ਪਿਆਰ ਦਾ ਪ੍ਰਗਟਾਵਾ ਕਰਦੇ ਹੋਏ ਬੱਚਿਆਂ ਨੂੰ ਤੋਹਫ਼ੇ ਦਿੱਤੇ ਗਏ ਅਤੇ ਇਸ ਦੇ ਨਾਲ ਹੀ ਯੂ.ਕੇ.ਜੀ ਜਮਾਤ ਦੇ ਬੱਚਿਆਂ ਦੀ ਕਨਵੋਕੇਸ਼ਨ ਸਰਮਨੀ ਕਰ ਕੇ ਉਹਨਾਂ ਨੂੰ ਪਹਿਲੀ ਜਮਾਤ ਵਿੱਚ ਭੇਜ ਕੇ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਸਮੇਂ ਸਟੇਜ ਦੀ ਭੂਮਿਕਾ ਮੈਡਮ ਪਵਨਦੀਪ ਕੌਰ ਅਤੇ ਮਨਪ੍ਰੀਤ ਕੌਰ ਵੱਲੋਂ ਨਿਭਾਈ ਗਈ। ਸਕੂਲ ਦੇ ਵਿਦਿਆਰਥੀਆਂ ਵੱਲੋਂ ਇਸ ਮੌਕੇ ਤੇ ਨਿ੍ਤ,ਕਵਿਤਾਵਾਂ, ਭਾਸ਼ਣ , ਗਿੱਧਾ, ਭੰਗੜਾ, ਆਦਿ ਪੇਸ਼ ਕੀਤੇ ਗਏ ਅੰਤ ਵਿੱਚ ਸਕੂਲ ਡਾਇਰੈਕਟਰ ਵੱਲੋਂ ਸਾਰੇ ਅਧਿਆਪਕਾਂ ਨੂੰ ਜਮਾਤਾਂ ਅਲੋਟ ਕਰਦੇ ਹੋਏ ਆਪਣੇ ਫਰਜ਼ਾਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ। ਅਧਿਆਪਕਾਂ ਦੁਆਰਾ ਰਾਸ਼ਟਰੀ ਗਾਣ ਗਾਇਆ ਗਿਆ। ਇਸ ਮੌਕੇ ਤੇ ਟੀਚਿੰਗ ਸਟਾਫ਼ ਅਤੇ ਨਾਨ-ਟੀਚਿੰਗ ਸਟਾਫ਼ ਦੇ ਸਾਰੇ ਮੈਂਬਰ ਹਾਜਰ ਸਨ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleBiden to warn Xi of ‘costs’ if China rescues Russia
Next articleਹੋਲਾ ਮਹੱਲਾ