ਲਖਨਊ (ਸਮਾਜ ਵੀਕਲੀ): ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਯੂਪੀ ਚੋਣਾਂ ਵਿਚ ਨੈਤਿਕ ਜਿੱਤ ਹੋਈ ਹੈ ਕਿਉਂਕਿ ਸਪਾ ‘ਵਧ ਰਹੀ ਹੈ’ ਜਦਕਿ ਭਾਜਪਾ ‘ਸੁੰਗੜ’ ਰਹੀ ਹੈ। ਉਹ ਪਾਰਟੀ ਵੱਲੋਂ ਜਿੱਤੀਆਂ ਗਈਆਂ ਸੀਟਾਂ ਦਾ ਹਵਾਲਾ ਦੇ ਰਹੇ ਸਨ। ਜ਼ਿਕਰਯੋਗ ਹੈ ਕਿ ਭਾਜਪਾ ਨੇ 273 ਤੇ ਸਪਾ ਦੀ ਅਗਵਾਈ ਵਾਲੇ ਗੱਠਜੋੜ ਨੇ 125 ਸੀਟਾਂ ਜਿੱਤੀਆਂ ਹਨ। ਯਾਦਵ ਨੇ ਟਵੀਟ ਕੀਤਾ, ‘ਚੋਣਾਂ ਵਿਚ ਸਮਾਜਵਾਦੀਆਂ ਦੀ ਨੈਤਿਕ ਜਿੱਤ ਹੋਈ ਹੈ। ਸਮਾਜਵਾਦੀ ਵਰਕਰਾਂ ਤੇ ਆਗੂਆਂ ਦੇ ਸੰਘਰਸ਼ ਨਾਲ, ਲੋਕਾਂ ਦੇ ਸਹਿਯੋਗ ਨਾਲ, ਸਪਾ ਵੱਧ ਰਹੀ ਹੈ ਤੇ ਭਾਜਪਾ ਸੁੰਗੜ ਰਹੀ ਹੈ।’ ਇਸੇ ਦੌਰਾਨ ਅੱਜ ਸੀਤਾਪੁਰ ਜਾਂਦਿਆਂ ਅਖਿਲੇਸ਼ ਦੇ ਕਾਫਲੇ ਦੇ ਰਾਹ ਵਿਚ ਇਕ ਸਾਨ੍ਹ ਆ ਗਿਆ। ਅਖਿਲੇਸ਼ ਨੇ ਵੀਡੀਓ ਟਵੀਟ ਕਰਦਿਆਂ ਲਿਖਿਆ, ‘ਸਫ਼ਰ ਦੌਰਾਨ ਤੁਹਾਨੂੰ ਰਾਹ ਵਿਚ ਸਾਨ੍ਹ ਮਿਲਣਗੇ…ਜੇ ਤੁਸੀਂ ਅੱਗੇ ਜਾ ਸਕਦੇ ਹੋ ਤਾਂ ਜਾਓ… ਯੂਪੀ ਵਿਚ ਯਾਤਰਾ ਔਖੀ ਹੈ, ਜੇ ਅੱਗੇ ਵੱਧ ਸਕਦੇ ਹੋ ਤਾਂ ਵਧੋ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly