‘ਗਾਂਧੀ ਪਰਿਵਾਰ ਬਿਨਾਂ ਕਾਂਗਰਸ ਤੇ ਲੋਕਤੰਤਰ ਕਮਜ਼ੋਰ ਹੋ ਜਾਵੇਗਾ’

(ਸਮਾਜ ਵੀਕਲੀ):  ਕਾਂਗਰਸ ਆਗੂ ਤੇ ਸਾਬਕਾ ਸੰਸਦ ਮੈਂਬਰ ਅਨਿਲ ਸ਼ਾਸਤਰੀ ਨੇ ਇਕ ਟਵੀਟ ਵਿਚ ਕਿਹਾ, ‘ਜਿਹੜੇ ਇਹ ਚਾਹੁੰਦੇ ਹਨ ਕਿ ਗਾਂਧੀ ਪਰਿਵਾਰ ਪਾਰਟੀ ਦੀ ਅਗਵਾਈ ਨਾ ਕਰੇ, ਉਹ ਇਹ ਨਹੀਂ ਜਾਣਦੇ ਕਿ ਉਨ੍ਹਾਂ ਬਿਨਾਂ ਕਾਂਗਰਸ ਕਮਜ਼ੋਰ ਹੋ ਜਾਵੇਗੀ ਤੇ ਕਮਜ਼ੋਰ ਕਾਂਗਰਸ ਲੋਕਤੰਤਰ ਲਈ ਖ਼ਤਰਨਾਕ ਸਿੱਧ ਹੋਵੇਗੀ।’ ਸ਼ਾਸਤਰੀ ਨੇ ਕਿਹਾ ਕਿ ਸੁਧਾਰਾਂ ਦੀ ਲੋੜ ਹੈ ਪਰ ਇਹ ਗਾਂਧੀਆਂ ਨੂੰ ਉਪਰ ਰੱਖ ਕੇ ਹੀ ਹੋ ਸਕਦੇ ਹਨ।’ ਉਨ੍ਹਾਂ ਕਿਹਾ ਕਿ ਕਾਂਗਰਸ, ਭਾਜਪਾ ਦੇ ਫ਼ਿਰਕੂ ਏਜੰਡੇ ਦੇ ਮੁਕਾਬਲੇ ਵਿਚ ਨਹੀਂ ਉਤਰ ਸਕਦੀ, ਤੇ ਜਿਹੜੇ ਪਾਰਟੀ ਉਤੇ ਹੱਲੇ ਬੋਲ ਰਹੇ ਹਨ, ਉਨ੍ਹਾਂ ਨੂੰ ਹੀ ਦੱਸ ਦੇਣ ਚਾਹੀਦਾ ਹੈ ਕਿ ਪਾਰਟੀ ਨੂੰ ਕਿਵੇਂ ਅੱਗੇ ਤੋਰਿਆ ਜਾਵੇ।’ ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਦੀ ਭਾਵਨਾਵਾਂ ਨੂੰ ਵਰਤਦੀ ਹੈ ਜਦਕਿ ਕਾਂਗਰਸ ਇਕ ਵਿਸ਼ੇਸ਼ ਵਿਚਾਰਧਾਰਾ ਨਾਲ ਜੁੜੀ ਹੋਈ ਹੈ ਤੇ ਇਸੇ ਨਾਲ ਹੀ ਅੱਗੇ ਵਧਣਾ ਪਵੇਗਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਰਐੱਸਐੱਸ-ਭਾਜਪਾ ਦੀ ਭਾਸ਼ਾ ਬੋਲ ਰਹੇ ਨੇ ਸਿੱਬਲ: ਮਣਿਕਮ ਟੈਗੋਰ
Next articleਸਿੱਬਲ ਦੇ ਘਰ ਅੱਜ ਜੀ-23 ਆਗੂਆਂ ਦੀ ਮੀਟਿੰਗ ਸੱਦੀ ਗਈ