(ਸਮਾਜ ਵੀਕਲੀ): ਪਾਰਟੀ ਦੇ ਲੋਕ ਸਭਾ ਵਿਪ੍ਹ ਮਣਿਕਮ ਟੈਗੋਰ ਨੇ ਕਪਿਲ ਸਿੱਬਲ ਵੱਲੋਂ ਕੀਤੀਆਂ ਟਿੱਪਣੀਆਂ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਉਹ ਆਰਐੱਸਐੱਸ-ਭਾਜਪਾ ਦੀ ਭਾਸ਼ਾ ਬੋਲ ਰਹੇ ਹਨ। ਟੈਗੋਰ ਜੋ ਕਿ ਰਾਹੁਲ ਗਾਂਧੀ ਦੇ ਕੱਟੜ ਵਫ਼ਾਦਾਰ ਹਨ, ਨੇ ਕਿਹਾ ਕਿ ਆਰਐੱਸਐੱਸ ਤੇ ਭਾਜਪਾ ਚਾਹੁੰਦੀ ਹੈ ਕਿ ਗਾਂਧੀ ਪਰਿਵਾਰ ਪਾਰਟੀ ਦੀ ਅਗਵਾਈ ਕਰਨਾ ਛੱਡ ਦੇਵੇ ਤਾਂ ਕਿ ਕਾਂਗਰਸ ਪਾਰਟੀ ਨੂੰ ਖ਼ਤਮ ਕੀਤਾ ਜਾ ਸਕੇ ਅਤੇ ਭਾਰਤ ਦੇ ਵਿਚਾਰ ਨੂੰ ਵੀ ਨਾਲ ਹੀ ਖ਼ਤਮ ਕੀਤਾ ਜਾ ਸਕੇ। ਟੈਗੋਰ ਨੇ ਟਵੀਟ ਕੀਤਾ, ‘ਗਾਂਧੀਆਂ ਦੀ ਅਗਵਾਈ ਬਿਨਾਂ ਕਾਂਗਰਸ ਜਨਤਾ ਪਾਰਟੀ ਬਣ ਕੇ ਰਹਿ ਜਾਵੇਗੀ। ਇਸ ਨਾਲ ਉਨ੍ਹਾਂ ਲਈ ਪਾਰਟੀ ਨੂੰ ਖ਼ਤਮ ਕਰਨਾ ਸੌਖਾ ਹੋ ਜਾਵੇਗਾ। ਕਪਿਲ ਸਿੱਬਲ ਇਹ ਜਾਣਦੇ ਹਨ, ਇਸ ਲਈ ਆਰਐੱਸਐੱਸ ਤੇ ਭਾਜਪਾ ਦੀ ਭਾਸ਼ਾ ਬੋਲ ਰਹੇ ਹਨ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly