ਦਿਖਾਵੇ ਦਾ ਪਛਤਾਵਾ

ਸਤਨਾਮ  ਸਮਾਲਸਰੀਆ

(ਸਮਾਜ ਵੀਕਲੀ)-ਫੋਨ ਦੀ ਘੰਟੀ ਵੱਜੀ ਤਾਂ ਦੇਖਿਆ ਘਰ ਵਾਲੀ ਦਾ ਫੋਨ ਸੀ । ਉਹ ਭਰੇ ਹੋਏ ਗੱਚ ਨਾਲ ਬੋਲ ਰਹੀ ਸੀ ਕਿ ਮੰਮੀ ਦੀ ਭੂਆ ਦਾ ਪੋਤਾ ਮਰ ਗਿਆ , ਜਿਹੜਾ ਆਪਣੇ ਘਰ ਆਉਂਦਾ ਹੁੰਦਾ ਸੀ ਖੇਡਣ ਵਾਸਤੇ । ਮੈਂ ਵੀ ਉਸ ਤਿੰਨ ਕੁ ਸਾਲਾਂ ਦੇ ਬੱਚੇ ਨੂੰ ਚੰਗੀ ਤਰ੍ਹਾਂ ਜਾਣਦਾ ਸੀ । ਜਿਹੜਾ ਮੇਰੇ ਸਹੁਰੇ ਘਰ ਆਉਂਦਾ ਹੁੰਦਾ ਸੀ। ਉਹਨੇ ਕਿਹਾ ਕਿ ਤੁਸੀਂ ਤੇ ਮੰਮੀ ਆ ਜਾਇਉ ਕੱਲ੍ਹ ਫੁੱਲ ਚੁਗਕੇ ਨਾਲ ਹੀ ਭੋਗ ਪਾ ਦੇਣਾ । ਸੱਚ ਮੁੱਚ ਮੈਨੂੰ ਵੀ ਉਸ ਛੋਟੇ ਬੱਚੇ ਦੀ ਮੌਤ ਦਾ ਬਹੁਤ ਦੁੱਖ ਹੋਇਆ। ਅਗਲੇ ਦਿਨ ਸਵੇਰੇ ਹੀ ਮੈਂ ਤੇ ਮੇਰੀ ਮਾਂ ਪਹੁੰਚ ਗਏ । ਮੇਰੇ ਘਰ ਵਾਲੀ ਦੇ ਵੱਡੇ ਆਪਰੇਸ਼ਨ ਨਾਲ ਬੱਚੀ ਹੋਣ ਕਰਕੇ ਪਹਿਲਾਂ ਹੀ ਉਥੇ ਹੀ ਸੀ । ਅਸੀਂ ਭੋਗ ਤੇ ਮੱਥਾ ਟੇਕ ਕੇ ਘਰਦਿਆਂ ਨਾਲ ਥੋੜੀ ਬਹੁਤ ਗੱਲਬਾਤ ਕਰਕੇ ਘਰ ਵਾਪਿਸ ਆ ਗਏ । ਥੋੜੇ ਚਿਰ ਬਾਦ ਛੋਟੇ ਸਾਲਾਂ ਅਤੇ ਸਾਲੀ ਵੀ ਘਰ ਆ ਗਏ ਆਉਂਦੀਆਂ ਹੀ ਸਾਲੀ ਕਹਿਣ ਲੱਗੀ,” ਦੀਦੀ ਨੀਸ਼ਾ ਅਤੇ ਉਹਦੇ ਘਰ ਵਾਲਾ ਵੀ ਭੋਗ ਤੇ ਆਏ ਸੀ ਉਹਦੇ ਘਰ ਵਾਲੇ ਦੇ ਚਿੱਟਾ ਕੁੜਤਾ ਪਜਾਮਾ ਅਤੇ ਗੁਲਾਨਾਰੀ ਪੱਗ ਬੰਨ੍ਹੀ ਹੋਈ ਸੀ ਬਾਹਲਾ ਸਿਰਾ ਲੱਗਦਾ ਸੀ ” ਉਹਨੇ ਹਾਲੇ ਆਪਣੀ ਗੱਲ ਨਬੇੜੀ ਹੀ ਸੀ ਕਿ ਸਾਲਾ ਜੀ ਬੋਲ ਪਏ , ” ਮਾਮੇ ਦਾ ਜਵਾਈ ਵੇਖਿਆ ਬਾਂਹ ਤੇ ਕਿੰਨਾ ਘੈਂਟ ਟੈਟੂ ਬਣਵਾਈ ਫਿਰਦਾ । ਅਸਲ ਵਿੱਚ ਉਹ ਕੁਝ ਤਾਂ ‌ਮੈਨੂੰ ਅਤੇ ‌ਮੇਰੇ ਘਰਵਾਲੀ ਨੂੰ ਸਣਾ ਰਹੇ ਸੀ , ਬਈ ਤੇਰੇ ਘਰਵਾਲਾ ਕਿੰਨਾ ਸਧਾਰਨ ਜਿਹਾ ਬਣ ਕੇ ਆਇਆ ਹੈ। ਮੈਂ ਆਪਣੇ ਅੰਦਰ ਸੋਚ ਰਿਹਾ ਸੀ , ਬਈ ਸਿਆਣਿਆਂ ਸੱਚ ਕਿਹਾ ਹੈ , ਜਿਸ ਤਨ ਲੱਗੀਆਂ ਸੋ ਤਨ ਜਾਣੇ,
ਕੌਣ ਜਾਣੇ ਪੀੜ ਪਰਾਈ । ਮੈਨੂੰ ਉਹਨਾਂ ਦੀਆਂ ਗੱਲਾਂ ਸੁਣ ਹਾਸਾ ਵੀ ਆ ਰਿਹਾ ਸੀ ਅਤੇ ਉਸ ਦੁੱਖ ਵੀ ਹੋ ਰਿਹਾ ਸੀ ਜਾਂ ਤਾਂ ਇਹ ਸ਼ਿਸ਼ਟਾਚਾਰ ਸਿੱਖਣ ਹੀ ਨਹੀਂ ਚਾਹੁੰਦੇ ਜਾਂ ਫਿਰ ਇਨਾਂ ਨੂੰ ਸਿਖਾਇਆ ਸੀ ਨਹੀਂ ਗਿਆ , ਕਿ ਦੇ ਦੁੱਖ ਵਿੱਚ ਜਾਇਏ ਨਾ ਰੋਣ ਆਉਂਦਾ ਹੋਵੇ ਤਾਂ ਰੋਣ ਵਰਗਾ ਮੂੰਹ ਬਣਾ ਲਈਦਾ । ਮੈਂ ਸੋਚ ਰਿਹਾ ਸੀ ਨਾ ਉਨ੍ਹਾਂ ਅਜਿਹਾ ਦਿਖਾਵਾ ਕਰਦਿਆਂ ਸ਼ਰਮ ਆਈ ਨਾ ਇਨ੍ਹਾਂ ਇਹ ਦਿਖਾਵੇ ਵਾਲੀਆਂ ਗੱਲਾਂ ਕਰਦਿਆਂ।
ਸੱਚ ਮੁੱਚਲੋਕਾਂ ਵਿੱਚੋਂ ਇਨਸਾਨੀਅਤ ਕਿੰਨੀ ਮਰ ਚੁੱਕੀ ਏ । ਲੋਕ ਕਹਿਰ ਦੀ ਮੌਤ ਤੇ ਵੀ ਦਿਖਾਵਾ ਕਰਨ ਹੀ ਜਾਂਦੇ।
ਮੇਰੇ ਤੋਂ ਵੀ ਚੁੱਪ ਨਾ ਰਹਿ ਹੋਇਆ,,,, ਮੈਂ ਵੀ ਦੋਹਾਂ ਵੱਲ ਦੇਖ ਕਿਹਾ ,” ਲੱਗਦਾ ਬਾਈ ਜੀ ਤੁਸੀਂ ਤਾਂ ਭੋਗ ਤੇ ਅਫਸੋਸ ਕਰਨ ਲਈ ਨਹੀਂ ਗਏ, ਸਗੋਂ ਇਹ ਦੇਖਣ ਗਏ ਸੀ ਬਈ ਕਿਹੜਾ ਕੇਹੋ ਜਿਹਾ ਬਣ ਕੇ ਆਇਆ ।” ਅਖੇ ਕੋਈ ਮਰੇ ਕੋਈ ਜੀਵੇ,,, ਸੁਥਰਾ ਘੋਲ ਪਤਾਸੇ ਪੀਵੇ ,,,ਵਾਲੀ ਗੱਲ ਕਰਤੀ ਤੁਸੀਂ ਤਾਂ,,,,ਇਹ ਸੁਣਦੇ ਸਾਰ ਹੀ ,,,,,,,ਨਾ.. ਨਾ..ਨਾ.. ਜੀ,,,ਕਰਦੇ ਸਾਡੇ ਕੋਲੋਂ ਤੁਰਦੇ ਬਣੇ ।

ਸਤਨਾਮ ਸਮਾਲਸਰੀਆ
9914298580

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰ-ਏ-ਖਾਲਸਾ ਚੌਂਕੀ ਦੀ ਸਾਂਭ-ਸੰਭਾਲ ਸਬੰਧੀ ਅਹਿਮ ਮੀਟਿੰਗ 3 ਅਪ੍ਰੈਲ ਨੂੰ
Next articleकिसान आंदोलनों की पृष्ठभूमि: किसानों के साथ अन्याय, रोष  और  असंतोष