(ਸਮਾਜ ਵੀਕਲੀ)-ਕਪੂਰਥਲਾ,( ਕੌੜਾ ) – ਸੀ.ਬੀ.ਐਸ.ਈ. ਬੋਰਡ ਵੱਲੋਂ ਦਸਵੀਂ ਜਮਾਤ ਦੇ ਪਹਿਲੀ ਟਰਮ ਦੇ ਐਲਾਨੇ ਨਤੀਜੇ ‘ਚ ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ । ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਨੇ ਦੱਸਿਆ ਕਿ ਸਾਲਾਨਾ ਪ੍ਰੀਖਿਆ ਵਿੱਚ ਕੁੱੱਲ 48 ਵਿਦਿਆਰਥੀ ਬੈਠੇ, ਜਿਨ੍ਹਾਂ ਵਿਚੋਂ 6 ਵਿਦਿਆਰਥੀ 90 ਫ਼ੀਸਦੀ, 10 ਵਿਦਿਆਰਥੀ 80 ਫੀਸਦੀ, 19 ਵਿਦਿਆਰਥੀ 70 ਫੀਸਦੀ ਅਤੇ 13 ਵਿਦਿਆਰਥੀ 60 ਫ਼ੀਸਦੀ ਅੰਕ ਹਾਸਲ ਕਰਨ ‘ਚ ਸਫਲ ਰਹੇ । ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਹੋਣਹਾਰ ਵਿਦਿਆਰਥਣ ਪਲਕਪ੍ਰੀਤ ਕੌਰ 99.5 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕਰਨ ‘ਚ ਸਫਲ ਰਹੀ, ਜਦਕਿ ਹਰਦੀਪ ਕੌਰ 98 ਫ਼ੀਸਦੀ ਅੰਕਾਂ ਨਾਲ ਦੂਜੇ, ਅਨੂਰੀਤ ਕੌਰ 94.5 ਫ਼ੀਸਦੀ ਅੰਕਾਂ ਨਾਲ ਤੀਜੇ, ਸ਼ਰਨਪ੍ਰੀਤ ਕੌਰ 91 ਫ਼ੀਸਦੀ ਅੰਕਾਂ ਨਾਲ ਚੌਥੇ ਅਤੇ ਅਭਿਜੋਤ ਕੌਰ 90 ਫ਼ੀਸਦੀ ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਰਹੀ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਇੰਜ. ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖ਼ਾਲਸਾ ਕਾਲਜ, ਇੰਜ. ਹਰਨਿਆਮਤ ਕੌਰ ਡਾਇਰੈਕਟਰ ਅਤੇ ਇੰਜ. ਨਿਮਰਤਾ ਕੌਰ ਐਡਮਨਿਸਟ੍ਰੇਟਰ ਨੇ ਸਕੂਲ ਦੇ ਸ਼ਾਨਦਾਰ ਨਤੀਜੇ ਲਈ ਸਟਾਫ਼ ਮੈਂਬਰਾਂ, ਹੋਣਹਾਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly