(ਸਮਾਜ ਵੀਕਲੀ)
ਭਗਵੰਤ ਮਾਨ ਜੀ ਹੋਵੇ ਵਧਾਈ,
ਚੁੱਕੋ ਛੱਕੋ ਜਿੱਤ ਦੀ ਮਠਿਆਈ।
ਬਰਕਤਾਂ ਵਾਹਿਗੁਰੂ ਪਾਵਣਗੇ,
ਭੁੱਲਿਓ ਨਾ ਬੱਸ ਨੇਕ ਕਮਾਈ।
ਚੁੱਕੋ ਛੱਕੋ….
ਰੱਬ ਦੇ ਘਰ ਵੀ ਦੇਰ ਹੈ,
ਪਰ ਨਾ ਕਦੇ ਹਨੇਰ ਹੈ।
ਰਾਤ ਜ਼ਰੂਰ ਹੁੰਦੀ ਹੈ ਪਰ,
ਰਾਤੋਂ ਬਾਅਦ ਸਵੇਰ ਹੈ।
ਜਾਗੇ ਲੋਕ ਨੇ ਸੌਂ ਕੇ ਬਹੁਤ,
ਬੱਸ ਰੱਖਿਓ ਹੁਣ ਜਗਾਈ।
ਚੁੱਕੋ ਛੱਕੋ….
ਮੱਥਾ ਟੇਕੋ, ਸੌਹਾਂ ਚੁੱਕੋ,
ਸੌਹਾਂ ਵਿੱਚ ਵਿਸ਼ਵਾਸ ਵੀ ਰੱਖੋ।
ਰਲ਼ ਮਿਲ਼ ਆਪਾਂ ਉੱਚਾ ਚੁੱਕਣਾ,
ਕਮਜ਼ੋਰ ਪੰਜਾਬ ਤਰੱਕੀਆਂ ਪੱਖੋਂ।
ਬੈਠੀ ਜਨਤਾ ਸਾਰੀ ਹੈ ਹੁਣ,
ਤੁਹਾਡੇ ਤੇ ਹੀ ਆਸ ਲਗਾਈ।
ਚੁੱਕੋ ਛੱਕੋ…..
ਬੇਸ਼ੱਕ ਕਈਆਂ ਨੇ ਸੀ ਭੰਡਿਆ,
ਜਿੱਤ ਦਾ ਤੁਸਾਂ ਨੇ ਝੰਡਾ ਗੱਡਿਆ।
ਲਓ ਜੀ ਸਾਂਭੋ ਦਿੱਤਾ ਤੁਹਾਨੂੰ,
ਜਿਹੜਾ ਤੁਸੀਂ ਸੀ ਮੌਕਾ ਮੰਗਿਆ।
ਭ੍ਰਿਸ਼ਟਾਚਾਰ ਦਾ ਪਿਆ ਖਿਲਾਰਾ,
ਝਾੜੂ ਲੈ ਕਰ ਦਈਏ ਸਫ਼ਾਈ।
ਚੁੱਕੋ ਛੱਕੋ ਜਿੱਤ ਦੀ ਮਠਿਆਈ,
ਭਗਵੰਤ ਮਾਨ ਜੀ ਹੋਵੇ ਵਧਾਈ।
ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly