ਸੁਹਾਗ ਘੋੜੀਆਂ

ਰਣਬੀਰ ਸਿੰਘ ਪ੍ਰਿੰਸ

(ਸਮਾਜ ਵੀਕਲੀ)

ਜੁਗਨੀ ਤੇ ਮਿਰਜ਼ੇ ਦੀ, ਮੁੱਕ ਗਈ ਕਹਾਣੀ,
ਤੁਰਗੀ ਜਹਾਨੋਂ ਅੱਜ, ਲੰਮੀ ਹੇਕ ਲਾਉਣੀ,
ਛੱਡ ਤੁਰੀ ਯਾਦਾਂ, ਮਿੱਠੀਆਂ ਤੇ ਕੌੜੀਆਂ,
ਰੋਣ ਬਹਿਕੇ ਬੀਬਾ ਨੂੰ ,ਸੁਹਾਗ ਘੋੜੀਆਂ,
ਰੋਣ ਬਹਿਕੇ ਬਾਵਾ ਨੂੰ, ਸੁਹਾਗ, ਘੋੜੀਆਂ,

ਲੋਕ ਗੀਤ ਅੱਜ ਕੱਖੋਂ ਹੌਲ਼ੇ ਹੋ ਗਏ,
ਲੁੱਟੇ-ਪੁੱਟੇ, ਝੱਲੇ ਅਲਗੋਜ਼ੇ,ਹੋ ਗਏ,
ਭੁੱਬਾਂ ਮਾਰ-ਮਾਰ,ਰੋਣ ਉੱਚੀ-ਉੱਚੀ ਲੋਰੀਆਂ,
ਰੋਣ ਬਹਿਕੇ ਬੀਬਾ ਨੂੰ ,ਸੁਹਾਗ ਘੋੜੀਆਂ
ਰੋਣ ਬਹਿਕੇ ਬਾਵਾ ਨੂੰ ਸੁਹਾਗ ਘੋੜੀਆਂ

ਸਾਂਭੂ ਕੌਣ ਗੁੱਡੀਆਂ ਪਟੋਲੇ ਬਾਵਾ ਤੇਰੇ,
ਕੁਹਾਰੋ ਡੋਲੀ ਨਾ ਚਾਇਓ, ਬੋਲ ਗੂੰਜਦੇ ਤੇਰੇ,
ਖਿੱਲਰੇ ਨੇ ਬੋਲ ਤੇਰੇ ਵਾਂਗ ਰੋੜ੍ਹੀਆਂ,
ਰੋਣ ਬਹਿਕੇ ਬੀਬਾ ਨੂੰ ਸੁਹਾਗ ਘੋੜੀਆਂ,
ਰੋਣ ਬਹਿਕੇ ਬਾਵਾ ਨੂੰ ਸੁਹਾਗ ਘੋੜੀਆਂ

ਕਿਰ ਗਏ ਕਈ ਲੋਕ ਗਾਇਕ ਸਾਡੇ ਹੀਰੇ,
ਸੁਰਾਂ ਦੇ ਸਿੰਕਦਰ ਖੋਹ ਤੁਰੀ ਤਕਦੀਰੇ,
ਭਰੇ ਕਲਾ ਦੇ ਖ਼ਜ਼ਾਨੇ ਪ੍ਰਿੰਸ, ਉਮਰਾਂ ਸੀ ਥੋੜ੍ਹੀਆਂ।
ਰੋਣ ਬਹਿਕੇ ਬੀਬਾ ਨੂੰ ਸੁਹਾਗ ਘੋੜੀਆਂ,
ਰੋਣ ਬਹਿਕੇ ਬਾਵਾ ਨੂੰ ਸੁਹਾਗ ਘੋੜੀਆਂ।

ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ ਸੰਗਰੂਰ
9872299613

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੱਲੀ ਗੱਲ ਇਨਕਲਾਬ ਦੀ, ਭਗਵੰਤ ਮਾਨ ਦੇ ਰਾਜ ਦੀ ,
Next articleਕੁੜੀਆਂ ਕੂੰਜਾਂ