ਭਗਵੰਤ ਮਾਨ ਦੇ ਪਿੰਡ ਸਤੌਜ ’ਚ ਬੀਬੀਆਂ ਨੇ ਗਿੱਧਾ ਪਾਇਆ ਤੇ ਨੌਜਵਾਨਾਂ ਨੇ ਟਰੈਕਟਰਾਂ ’ਤੇ ਡੈੱਕ ਲਗਾਏ

ਚੀਮਾ ਮੰਡੀ (ਸਮਾਜ ਵੀਕਲੀ):  ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਆਪ ਪਾਰਟੀ ਨੂੰ ਮਿਲੀ ਵੱਡੀ ਜਿੱਤ ਤੋਂ ਬਾਅਦ ਪੰਜਾਬ ਦੇ ਅਗਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਵਿੱਚ ਅੱਜ ਵਿਆਹ ਵਾਲਾ ਮਹੌਲ ਬਣ ਗਿਆ ਤੇ ਪਿੰਡ ਦੀਆਂ ਗਲੀਆਂ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਪੋਸਟਰ ਤੇ ਆਪ ਪਾਰਟੀ ਦੀਆਂ ਝੰਡੀਆਂ ਲਗਾ ਕੇ ਰੰਗਿਆ ਗਿਆ। ਇਸ ਮੌਕੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਕਾਰਨ ਪਿੰਡ ਵਿੱਚ ਮੇਲਾ ਲੱਗ ਗਿਆ ਸੀ। ਇਸ ਮੌਕੇ ਜਿਥੇ ਪਿੰਡ ਦੀਆਂ ਔਰਤਾਂ ਵੱਲੋਂ ਵੱਖ ਵੱਖ ਥਾਵਾਂ ’ਤੇ ਗਿੱਧਾ ਪਾ ਕੇ ਜਿੱਤ ਦੀ ਖੁਸ਼ੀ ਦੀਆਂ ਬੋਲੀਆਂ ਪਾਈਆਂ,ਉੱਥੇ ਨੌਜਵਾਨਾਂ ਨੂੰ ਭੰਗੜਾ ਪਾਇਆ । ਟਰੈਕਟਰਾਂ ’ਤੇ ਡੈੱਕ ਲਗਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਭਗਵੰਤ ਦੇ ਘਰ ਘਰ ਦਾ ਮਾਹੌਲ ਵੇਖਣ ਵਾਲਾ ਸੀ ਤੇ ਭਾਵੇਂ ਘਰ ਵਿੱਚ ਪਰਿਵਾਰ ਦਾ ਕੋਈ ਮੈਂਬਰ ਹਾਜ਼ਰ ਨਹੀਂ ਸੀ ਪਰ ਖੁਸ਼ੀ ਵਿੱਚ ਖੀਵਾ ਹੋ ਕੇ ਪਿੰਡ ਦੀਆਂ ਔਰਤਾਂ ਨੱਚ ਰਹੀਆਂ ਸਨ ਤੇ ਇਕ ਦੂਜੀ ਨੂੰ ਮੁਬਾਰਕਾਂ ਦੇ ਰਹੀਆਂ ਸਨ। ਪਿੰਡ ਦੀ ਅਨਾਜ ਮੰਡੀ ਵਿੱਚ ਵੱਡੀ ਸਕਰੀਨ ਲਗਾ ਕੇ ਲੋਕਾਂ ਵੱਲੋਂ ਚੋਣ ਨਤੀਜਿਆਂ ਦਾ ਆਨੰਦ ਮਾਣਿਆ ਜਾ ਰਿਹਾ ਸੀ,ਜਿਉਂ ਹੀ ਭਗਵੰਤ ਮਾਨ ਦੀ ਜਿੱਤ ਦਾ ਐਲਾਨ ਹੋਇਆ ਤਾਂ ਲੋਕਾਂ ਨੇ ਪਟਾਕੇ ਚਲਾ ਕੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਇਸ ਸਮੇਂ ਲੋਕਾਂ ਵਿਚਲਾ ਜਲੌਅ ਵੇਖਣ ਵਾਲਾ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ’ਚ ਆਇਆ ਇਨਕਲਾਬ ਸਾਰੇ ਦੇਸ਼ ’ਚ ਪੁੱਜੇਗਾ: ਕੇਜਰੀਵਾਲ
Next articleਵਿਧਾਨ ਸਭਾ ਚੋਣ ਨਤੀਜਿਆਂ ’ਚ ਕਈ ਸਿਆਸੀ ਮਹਾਰਥੀ ਢੇਰ