ਦਰਦ

ਸੰਦੀਪ ਸਿੰਘ ਬਖੋਪੀਰ

(ਸਮਾਜ ਵੀਕਲੀ)

ਬੱਚੇ ਬੱਚੀਆਂ ਪਏ ਤੜਫ਼ਦੇ,
ਛਾਇਆ ਇਹ ਅੰਧਕਾਰ ਕੈਸਾ ਹੈ।

ਲੱਖਾਂ ਲੋਕੀਂ ਬੇਘਰ ਹੋ ਗਏ ,
ਬਦਲਿਆ ਇਹ ਸੰਸਾਰ ਕੈਸਾ ਹੈ।

ਦੌਲਤ-ਸ਼ੌਹਰਤ ਪਾਵਣ ਖਾਤਰ,
ਸੱਤਾ ਦਾ ਹੰਕਾਰ ਕੈਸਾ ਹੈ।

ਨਿਰਦੋਸ਼ਾਂ ਨੂੰ ਮਾਰੀ ਜਾਵਣ ,
ਪੈਸੇ ਦਾ ਖ਼ੁਮਾਰ ਕੈਸਾ ਹੈ।

ਇਨਸਾਨਾਂ ਦਾ ਖੂਨ ਬਹਾਵੇ,
ਮਾਰੂ ਇਹ ਹਥਿਆਰ ਕੈਸਾ ਹੈ।

ਪੈਸੇ ਖਾਤਰ ਜੰਗਾਂ ਛੇੜੇ,
ਲਾਲਚੀ ਇਹ ਸੰਸਾਰ ਕੈਸਾ ਹੈ।

ਲੋਕੀ ਪਏ ਨੇ ਜਾਨ ਬਚਾਉਂਦੇ,
ਜੰਗ ਨੇ ਕੀਤਾ ਹਾਲ ਕੈਸਾ ਹੈ।

“ਸੰਦੀਪ”ਫੌਜਾਂ ਮੁੜ ਜਾਵਣ ਘਰ ਨੂੰ ,
ਸੋਚੇ ਸਭ ਸੰਸਾਰ ਐਸਾ ਹੈ।।

ਸੰਦੀਪ ਸਿੰਘ’ਬਖੋਪੀਰ’
ਸੰਪਰਕ:-9815321017

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਜੰਗ ਤੇ ਲੋਕ”
Next article“ਪਾਣੀ ਦਾ ਮੁੱਲ”