ਚੋਣਾਂ ਦੇ ਨਤੀਜੇ ਚੈਨਲਾਂ ਦੇ ਅਨੁਮਾਨਾਂ ਤੋਂ ਕੋਹਾਂ ਦੂਰ ਹੋਣਗੇ-ਸਾਹੀ
(ਸਮਾਜ ਵੀਕਲੀ)-ਕਪੂਰਥਲਾ ,(ਕੌੜਾ ) – ਭਾਜਪਾ ,ਪੰਜਾਬ ਲੋਕ ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਮਹਾਂ ਗੱਠਜੋੜ ਦੇ ਸਾਂਝੇ ਉਮੀਦਵਾਰ ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਵੱਲੋਂ ਭਾਜਪਾ ਆਰ ਐੱਸ ਐੱਸ ਤੇ ਸੰਘ ਆਗੂਆਂ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਨਿਭਾਈ ਅਹਿਮ ਭੂਮਿਕਾ ਦੇ ਚਲਦੇ ਧੰਨਵਾਦ ਕੀਤਾ ਗਿਆ। ਇਸ ਦੌਰਾਨ ਉਹਨਾਂ ਚੋਣਵੇਂ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਯੂਕਰੇਨ ਦੇ ਸੂਮੀ ਵਿੱਚ ਫਸੇ ਵਿਦਿਆਰਥੀਆਂ ਦੀ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ। ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਨੇ ਕਿਹਾ ਕਿ ਸੂਮੀ ਵਿੱਚ ਵਿਦਿਆਰਥੀਆਂ ਨੂੰ ਬੱਸਾਂ ਵਿੱਚ ਚੜ੍ਹਨ ਤੇ ਯੂਕਰੇਨ ਦੀ ਫੌਜ ਬੱਸਾਂ ਵਿਚੋਂ ਉਤਾਰ ਦਿੰਦੀ ਹੈ।ਉਹਨਾਂ ਕਿਹਾ ਕਿ ਭਾਰਤ ਸਰਕਾਰ ਜਿੱਥੇ ਵਿਦਿਆਰਥੀਆਂ ਨੂੰ ਯੂਕਰੇਨ ਵਿੱਚੋਂ ਕੱਢ ਰਹੀ ਹੈ ।ਉਥੇ ਹੀ ਉਹਨਾਂ ਭਾਰਤ ਦੇ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਪੁਰਜ਼ੋਰ ਮੰਗ ਕੀਤੀ ਕਿ ਵਿਦੇਸ਼ ਮੰਤਰਾਲਾ ਵਿਦਿਆਰਥੀਆਂ ਨੂੰ ਭਾਰਤ ਲੈ ਕੇ ਆਉਣ ਦੇ ਕੰਮ ਵਿੱਚ ਹੋਰ ਤੇਜ਼ੀ ਲੈ ਕੇ ਆਵੇ । ਭਾਜਪਾ , ਸੰਯੁਕਤ ਅਕਾਲੀ ਦਲ ਤੇ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਜਥੇ ਸਾਹੀ ਤਲਵੰਡੀ ਚੌਧਰੀਆਂ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਹੁਣ ਤੱਕ 2 ਹਜ਼ਾਰ ਤੋਂ ਵੱਧ ਲੋਕਾਂ ਨੂੰ ਯੂਕਰੇਨ ਤੋਂ ਵਾਪਸ ਭਾਰਤ ਲਿਆਂਦਾ ਜਾ ਚੁੱਕਿਆ ਹੈ। ਜਿਨ੍ਹਾਂ ‘ਚੋਂ ਜ਼ਿਆਦਾਤਰ ਵਿਦਿਆਰਥੀ ਹਨ ।ਉਨ੍ਹਾਂ ਦੱਸਿਆ ਕਿ ‘ਆਪਰੇਸ਼ਨ ਗੰਗਾ’ ਨਾਮ ਦੀ ਮੁਹਿੰਮ ਨੂੰ ਪੋਲੈਂਡ, ਰੋਮਾਨੀਆ, ਹੰਗਰੀ ਅਤੇ ਸਲੋਵਾਕੀਆ ਤੋਂ ਵੱਡੇ ਪੈਮਾਨੇ ‘ਤੇ ਸਰਗਰਮ ਕੀਤਾ ਜਾ ਰਿਹਾ ਹੈ। ਇਨ੍ਹਾਂ ਦੇਸ਼ਾਂ ‘ਚ ਯੂਕ੍ਰੇਨ ਨਾਲ ਬਾਰਡਰ ‘ਤੇ ਕੈਂਪ ਲਗਾਏ ਗਏ ਹਨ। ਇਕ ਅਨੁਮਾਨ ਅਨੁਸਾਰ ਹਾਲੇ ਵੀ ਉੱਥੇ ਕਰੀਬ 15 ਹਜ਼ਾਰ ਤੋਂ ਵਧ ਲੋਕ ਫਸੇ ਹੋਏ ਹਨ। ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਨੇ ਯੂਕਰੇਨ ਵਿੱਚ ਭਾਰਤੀ ਵਿਦਿਆਰਥੀਆਂ ਨਾਲ ਹੋ ਰਹੇ ਵਖ਼ਰੇਵੇ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਉਠਾਇਆ। ਇਸ ਦੌਰਾਨ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਆਏ ਵੱਖ ਵੱਖ ਚੈਨਲਾਂ ਦੇ ਆਪ ਦੀ ਸਰਕਾਰ ਨੂੰ ਸਪੱਸ਼ਟ ਬਹੁਮਤ ਦੇ ਅਨੁਮਾਨ ਦੇ ਜਵਾਬ ਵਿੱਚ ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਨੇ ਕਿਹਾ ਕਿ ਅਸਲ ਨਤੀਜੇ 10 ਮਾਰਚ ਨੂੰ ਆਉਣਗੇ। ਜੋ ਬਹੁਤ ਹੀ ਹੈਰਾਨੀਜਨਕ ਹੋਣ ਦੇ ਨਾਲ ਇਹਨਾਂ ਚੈਨਲਾਂ ਦੇ ਅਨੁਮਾਨਾਂ ਤੋਂ ਕੋਹਾਂ ਦੂਰ ਹੋਣਗੇ।ਇਸ ਮੌਕੇ ਤੇ ਜਤਿੰਦਰਪਾਲ ਸਿੰਘ ਸਾਹੀ ,ਜਸਬੀਰ ਸਿੰਘ ਗੋਪੀਪੁਰ, ਹਰਜਿੰਦਰ ਸਿੰਘ ਨਿੰਦਾ ਸ਼ਾਲਾਪੁਰ, ਧਰਮਵੀਰ ਸਿੰਘ ਵਿੱਕੀ, ਰਾਜਬੀਰ ਸਿੰਘ ਰਾਜੂ, ਡਾ ਜ਼ਮੀਨ ਖ਼ਾਨ ਮੰਗੂਪੁਰ, ਓਮ ਪ੍ਰਕਾਸ਼ ਡੋਗਰਾ ਪ੍ਰਧਾਨ ਬੀ ਜੇ ਪੀ, ਪਿਆਰਾ ਸਿੰਘ ਪਾਜੀਆਂ, ਪ੍ਰੇਮ ਕੁਮਾਰ ਭਗਤ ,ਦੀਪਕ ਕੁਮਾਰ ,ਗੁਰਮੇਲ ਸਿੰਘ ਪੱਡਾ ਖੀਰਾਂਵਾਲੀ, ਕਮਲਜੀਤ ਸਿੰਘ ਸਾਬੀ ,ਕਸ਼ਮੀਰ ਸਿੰਘ ਨੂਰਪੁਰ, ਰਮਨ ਜੈਨ ਆਦਿ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly