ਮੇਲ਼ ਜੋਗਾ ਰੱਖੀ…..

(ਸਮਾਜ ਵੀਕਲੀ)

ਤਿੜਕੇ ਹੋਏ ਦੀਵਿਆਂ ਨੂੰ ਤੇਲ ਜੋਗਾ ਰੱਖੀਂ,
ਵਿੱਛੜੀਆਂ ਰੂਹਾਂ ਨੂੰ ਦਾਤਾ ਮੇਲ਼ ਜੋਗਾ ਰੱਖੀ।
ਬਣਾ ਕੇ ਰੰਗਲੀ ਦੁਨੀਆਂ ਤੱਕੇ ਹਰ ਵੇਲ਼ੇ,
ਖੇਡ ਦੇ ਖਿਡਾਰੀਆਂ ਨੂੰ ਖੇਲ ਜੋਗਾ ਰੱਖੀਂ।
ਵਿੱਛੜੀਆਂ ਰੂਹਾਂ ਨੂੰ….
ਕੀਤੇ ਹੋਏ ਪਾਪ ਕਹਿੰਦੇ ਬਖ਼ਸ਼ੇ ਨਹੀਂ ਜਾਣੇ,
ਸਾਡਿਆਂ ਗੁਨਾਹਾਂ ਨੂੰ ਬੰਦ ਜੇਲ੍ਹ ਜੋਗਾ ਰੱਖੀਂ।
ਪਾਸ ਹੋਵਾਂ ਸਾਰਿਆਂ ਹਿਸਾਬਾਂ ਵਿੱਚ ਔਖਾ,
ਭਾਣਾ ਮੰਨਵਾਈਂ ਭਾਵੇਂ ਫੇਲ੍ਹ ਜੋਗਾ ਰੱਖੀ।
ਵਿਛੜੀਆਂ ਰੂਹਾਂ ਨੂੰ…..
ਨਿਕੰਮਿਆਂ ਦੀ ਜ਼ਿੰਦਗੀ ਨਾ ਕਿਸੇ ਕੰਮ ਦੀ,
ਮਿਹਨਤਾਂ ਦੇ ਨਾਲ਼ ਸੁਮੇਲ ਜੋਗਾ ਰੱਖੀਂ।
ਧੰਦਿਆਂ ‘ਚ ਖੁੱਭ ਕੇ ਵੀ ਮੁੱਕ ਜਾਵਾਂ ਨਾ,
ਨਾਮ ਤੇਰਾ ਜੱਪਣੇ ਦੀ ਵੇਹਲ ਜੋਗਾ ਰੱਖੀਂ।
ਵਿੱਛੜੀਆਂ ਰੂਹਾਂ ਨੂੰ..….
ਮੋਹ ਮਾਇਆ ਜੰਜਾਲ ਵਿੱਚ ਬਹੁਤਾ ਨਾ ਫਸਾ,
ਥੋੜ੍ਹੇ ਬਹੁਤੇ ਬੱਸ ਮੇਲ਼-ਗੇਲ ਜੋਗਾ ਰੱਖੀ।
ਮਿਹਰਾਂ ਵਾਲ਼ਾ ਪਾਣੀ ਕੁੱਝ ਪਾ ‘ਮਨਜੀਤ’ ਨੂੰ,
ਚਰਨਾਂ ‘ਚ ਲਿਪਟੀ ਹੋਈ ਵੇਲ ਜੋਗਾ ਰੱਖੀਂ।
ਵਿੱਛੜੀਆਂ ਰੂਹਾਂ ਨੂੰ ਦਾਤਾ ਮੇਲ਼ ਜੋਗਾ ਰੱਖੀਂ।
……ਦਾਤਾ ਜੀ ਮੇਲ਼ ਜੋਗਾ ਰੱਖੀਂ।

ਮਨਜੀਤ ਕੌਰ ਧੀਮਾਨ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਵਿਖੇ ‘ ਅੰਤਰਰਾਸ਼ਟਰੀ ਮਹਿਲਾ ਦਿਵਸ ‘ ਮੌਕੇ ਕੀਤਾ ਔਰਤਾਂ ਨੂੰ ਜਾਗਰੂਕ
Next articleਔਰਤ