ਮੁਲਕ ਵਜੋਂ ਯੂਕਰੇਨ ਦੀ ਹੋਂਦ ਖਤਰੇ ਿਵੱਚ ਪਈ: ਪੂਤਿਨ

(ਸਮਾਜ ਵੀਕਲੀ): ਗੋਲੀਬੰਦੀ ਟੁੱਟਣ ਦੀ ਜ਼ਿੰਮੇਵਾਰੀ ਯੂਕਰੇਨ ਸਿਰ ਪਾਉਂਦਿਆਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਕਿ ਇਕ ਦੇਸ਼ ਵਜੋਂ ਯੂਕਰੇਨ ਦੀ ਹੋਂਦ ਨੂੰ ਖ਼ਤਰੇ ਵਿਚ ਪਾ ਦਿੱਤਾ ਗਿਆ ਹੈ। ਪੂਤਿਨ ਨੇ ਕਿਹਾ ਕਿ ‘ਜਿਸ ਤਰ੍ਹਾਂ ਯੂਕਰੇਨ ਵਿਚ ਰੂਸ ਦਾ ਵਿਰੋਧ ਹੋ ਰਿਹਾ ਹੈ, ਉਹ ਯੂਕਰੇਨ ਨੂੰ ਇਕ ਮੁਲਕ ਵਜੋਂ ਖ਼ਤਰੇ ਵਿਚ ਪਾ ਰਹੇ ਹਨ।’ ਰੂਸ ਨੇ ਯੂਕਰੇਨ ਦੇ ਗੁਆਂਢੀ ਮੁਲਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਇਸ ਦੇ ਲੜਾਕੂ ਜਹਾਜ਼ਾਂ ਨੂੰ ਥਾਂ ਨਾ ਦੇਣ।  ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਕਿਹਾ ਕਿ ਯੂਕਰੇਨ ਵਿਚ ਉਨ੍ਹਾਂ ਦੀ ਮੁਹਿੰਮ ਯੋਜਨਾ ਮੁਤਾਬਕ ਚੱਲ ਰਹੀ ਹੈ ਤੇ ਜਦ ਤੱਕ ਕੀਵ ਲੜਾਈ ਨਹੀਂ ਰੋਕਦਾ, ਇਹ ਜਾਰੀ ਰਹੇਗੀ।

ਪੂਤਿਨ ਨੇ ਅੱਜ ਤੁਰਕੀ ਦੇ ਰਾਸ਼ਟਰਪਤੀ ਰਿਸਿਪ ਤਈਅਪ ਅਰਦੋਗਾਂ ਨਾਲ ਫੋਨ ਉਤੇ ਗੱਲਬਾਤ ਕੀਤੀ। ਤੁਰਕੀ ਦੇ ਰਾਸ਼ਟਰਪਤੀ ਨੇ ਪੂਤਿਨ ਨੂੰ ਗੋਲੀਬੰਦੀ ਦੀ ਅਪੀਲ ਕੀਤੀ ਸੀ। ਅਰਦੋਗਾਂ  ਨੂੰ ਪੂਤਿਨ ਨੇ ਦੱਸਿਆ ਕਿ ਉਹ ਯੂਕਰੇਨ ਤੇ ਹੋਰਾਂ ਮੁਲਕਾਂ ਨਾਲ ਗੱਲਬਾਤ ਲਈ ਤਿਆਰ ਹਨ ਪਰ ਪਹਿਲਾਂ ਯੂਕਰੇਨ ਨੂੰ ਉਨ੍ਹਾਂ ਦੀਆਂ ਸ਼ਰਤਾਂ ਮੰਨਣੀਆਂ ਪੈਣਗੀਆਂ। ਪੂਤਿਨ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੌਂ ਨਾਲ ਵੀ ਗੱਲਬਾਤ ਕੀਤੀ ਹੈ। ਤੁਰਕੀ ਨੇ ਯੂਕਰੇਨ ਤੇ ਰੂਸ ਨੂੰ ਆਪਣੇ ਮੁਲਕ ਵਿਚ ਗੱਲਬਾਤ ਕਰਨ ਦਾ ਸੱਦਾ ਵੀ ਦਿੱਤਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ੇਲੈਂਸਕੀ ਵੱਲੋਂ ਯੂਕਰੇਨ ਨੂੰ ਮੁੜ ‘ਨੋ-ਫਲਾਈ’ ਜ਼ੋਨ ਬਣਾਉਣ ਦੀ ਅਪੀਲ
Next articleਵਰਤਮਾਨ ਸ਼ਰਨਾਰਥੀ ਸੰਕਟ ਦੂਜੀ ਵਿਸ਼ਵ ਜੰਗ ਵਰਗਾ: ਸੰਯੁਕਤ ਰਾਸ਼ਟਰ