ਕਾਂਗਰਸ ਤੇ ਐੱਨਸੀਪੀ ਵੱਲੋਂ ਪ੍ਰਧਾਨ ਮੰਤਰੀ ਖ਼ਿਲਾਫ਼ ਮੁਜ਼ਾਹਰੇ

ਪੁਣੇ (ਸਮਾਜ ਵੀਕਲੀ):  ਕਾਂਗਰਸ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਵੱਖ ਵੱਖ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਤੇ ਨੀਂਹ ਪੱਥਰ ਲਈ ਪੁਣੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਰੋਸ ਮੁਜ਼ਾਹਰੇ ਕੀਤੇ। ਸਥਾਨਕ ਕਾਂਗਰਸੀਆਂ ਤੇ ਐੱਨਸੀਪੀ ਆਗੂ ਅਲਕਾ ਟਾਕੀਜ਼ ਚੌਕ ਤੇ ਸ਼ਹਿਰ ਦੇ ਹੋਰਨਾਂ ਖੇਤਰਾਂ ’ਚ ਸੜਕਾਂ ’ਤੇ ਉੱਤਰ ਆਏ। ਉਨ੍ਹਾਂ ਹੱਥਾਂ ਵਿੱਚ ਕਾਲੇ ਝੰਡੇ ਤੇ ਤਖ਼ਤੀਆਂ, ਜਿਨ੍ਹਾਂ ’ਤੇ ‘ਵਾਪਸ ਜਾਓ ਮੋਦੀ’ ਲਿਖਿਆ ਸੀ, ਫੜ ਕੇ ਨਾਅਰੇਬਾਜ਼ੀ ਕੀਤੀ। ਪੁਣੇ ਸ਼ਹਿਰ ਕਾਂਗਰਸ ਇਕਾਈ ਦੇ ਪ੍ਰਧਾਨ ਰਮੇਸ਼ ਬਾਗਵੇ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਸੰਸਦ ਵਿੱਚ ਇਹ ਗੱਲ ਕਹਿ ਕੇ ਮਹਾਰਾਸ਼ਟਰ ਦਾ ਨਿਰਾਦਰ ਕੀਤਾ ਹੈ ਕਿ ਕੋਵਿਡ-19 ਦੇ ਹੋਰਨਾਂ ਰਾਜਾਂ ਵਿੱਚ ਫੈਲਾਅ ਪਿੱਛੇ ਸੂਬੇ ਦਾ ਹੱਥ ਹੈ। ਬਾਗਵੇ ਨੇ ਕਿਹਾ, ‘‘ਅਸੀਂ ਮੰਗ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਮੁਆਫ਼ੀ ਮੰਗਣ ਜਾਂ ਫਿਰ ਵਾਪਸ ਜਾਣ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਨਤਕ ਆਵਾਜਾਈ ’ਚ ਵੱਡੇ ਸੁਧਾਰਾਂ ਦੀ ਦਿਸ਼ਾ ਵਿੱਚ ਕਾਰਜਸ਼ੀਲ ਹੈ ਸਰਕਾਰ: ਮੋਦੀ
Next articleਅਜੀਤ ਪਵਾਰ ਨੇ ਮੋਦੀ ਦੀ ਮੌਜੂਦਗੀ ’ਚ ਕੋਸ਼ਿਆਰੀ ਨੂੰ ਬਣਾਇਆ ਨਿਸ਼ਾਨਾ