ਡਸਲਡੌਰਫ (ਸਮਾਜ ਵੀਕਲੀ): ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਉਨ੍ਹਾਂ ਮੀਡੀਆ ਅਦਾਰਿਆਂ ਤੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੋ ਯੂਕਰੇਨ ਜੰਗ ਬਾਰੇ ਉਨ੍ਹਾਂ ਦੇ ਮੁਤਾਬਕ ਖ਼ਬਰਾਂ ਨਹੀਂ ਚਲਾ ਰਹੇ, ਰੂਸ ਇਨ੍ਹਾਂ ਖ਼ਬਰਾਂ ਨੂੰ ‘ਫ਼ਰਜ਼ੀ ਰਿਪੋਰਟਾਂ’ ਦੱਸ ਰਿਹਾ ਹੈ। ਉਨ੍ਹਾਂ ਫੇਸਬੁੱਕ ਤੇ ਟਵਿੱਟਰ ਨੂੰ ਬਲੌਕ ਕਰਨ ਬਾਰੇ ਕਾਨੂੰਨ ਪਾਸ ਕਰ ਦਿੱਤਾ ਹੈ। ਇਸ ਤੋਂ ਇਲਾਵਾ ਰੂਸ ਨੇ ਬੀਬੀਸੀ, ਵੁਆਇਸ ਆਫ਼ ਅਮੈਰਿਕਾ ਤੇ ਰੇਡੀਓ ਫ੍ਰੀ ਯੂਰੋਪ/ਰੇਡੀਓ ਲਿਬਰਟੀ, ਜਰਮਨ ਬਰਾਡਕਾਸਟਰ ਡਿਊਸ਼ ਵੈਲੇ (ਡੀਡਬਲਿਊ) ਤੇ ਹੋਰਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਹੈ। ਰੂਸੀ ਸਰਕਾਰ ਨੇ ਉਨ੍ਹਾਂ ਅਦਾਰਿਆਂ ਖ਼ਿਲਾਫ਼ ਹੋਰ ਵੀ ਸਖ਼ਤ ਕਾਰਵਾਈ ਦਾ ਫ਼ੈਸਲਾ ਕੀਤਾ ਹੈ ਜੋ ਰੂਸੀ ਭਾਸ਼ਾ ਵਿਚ ਪ੍ਰੋਗਰਾਮ ਪ੍ਰਸਾਰਿਤ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਘਰੇਲੂ ਪੱਧਰ ’ਤੇ ਵਿਰੋਧ ਖੜ੍ਹਾ ਹੋਣ ਦੀ ਵੀ ਚਿੰਤਾ ਹੈ। ਇਨ੍ਹਾਂ ਅਦਾਰਿਆਂ ਨੇ ਵੀ ਰੂਸ ਵਿਚ ਆਪਣਾ ਕੰਮ ਬੰਦ ਕਰ ਦਿੱਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly