ਕੈਨੇਡਾ ਵਿੱਚ ਪੰਜਾਬੀ ਮੁਟਿਆਰ ਦੀ ਹੱਤਿਆ

ਵੈਨਕੂਵਰ (ਸਮਾਜ ਵੀਕਲੀ):  ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕਲੋਨਾ ਵਿਚ ਸਕਿਓਰਿਟੀ ਗਾਰਡ ਵਜੋਂ ਡਿਊਟੀ ਦੇ ਰਹੀ ਪੰਜਾਬਣ ਕੁੜੀ ਦੀ ਇਕ ਸਿਰਫਿਰੇ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਕੁੜੀ ਦੀ ਪਛਾਣ ਹਰਮਨਦੀਪ ਕੌਰ ਵਜੋਂ ਦੱਸੀ ਗਈ ਹੈ। ਉਹ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਤੋਂ 2015 ਵਿਚ ਸਟੱਡੀ ਵੀਜ਼ੇ ’ਤੇ ਆਈ ਸੀ। ਉਸ ਨੂੰ ਅਜੇ ਮਹੀਨਾ ਕੁ ਪਹਿਲਾਂ ਕੈਨੇਡਾ ਦੀ ਸਥਾਈ-ਰਿਹਾਇਸ਼ (ਪੀਆਰ) ਮਿਲੀ ਸੀ। ਉਸ ਦੇ ਮਾਪੇ ਯਤਨ ਕਰ ਰਹੇ ਹਨ ਕਿ ਧੀ ਦੇ ਸਸਕਾਰ ਲਈ ਕੈਨੇਡਾ ਪਹੁੰਚਣ।

ਹਰਮਨਦੀਪ ਕੈਨੇਡਾ ਆ ਕੇ ਵੈਨਕੂਵਰ ਦੇ ਕਾਲਜ ਵਿਚ ਪੜ੍ਹਾਈ ਕਰਨ ਮਗਰੋਂ ਕਲੋਨਾ ਚਲੀ ਗਈ ਸੀ। ਉਹ ਸਟੋਰ ਵਿਚ ਕੈਸ਼ੀਅਰ ਵਜੋਂ ਕੰਮ ਕਰਦੀ ਸੀ ਤੇ ਖਾਲੀ ਦਿਨਾਂ ਵਿੱਚ ਸਕਿਓਰਿਟੀ ਗਾਰਡ ਵਜੋਂ ਡਿਊਟੀ ਨਿਭਾ ਲੈਂਦੀ ਸੀ। ਤਿੰਨ ਦਿਨ ਪਹਿਲਾਂ ਉਹ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਕਲੋਨਾ ਵਿਚਲੇ ਓਕਾਨਾਗਨ ਕੈਂਪਸ ਵਿਚ ਸਕਿਉਰਿਟੀ ਗਾਰਡ ਵਜੋਂ ਡਿਊਟੀ ਕਰ ਰਹੀ ਸੀ। ਕਿਸੇ ਸਿਰਫਿਰੇ ਨੇ ਉਸ ਨੂੰ ਉਥੋਂ ਚਲੇ ਜਾਣ ਲਈ ਕਿਹਾ ਤੇ ਤਕਰਾਰ ਦੌਰਾਨ ਗੋਲੀਆਂ ਮਾਰ ਦੇ ਉਸ ਦੀ ਹੱਤਿਆ ਕਰ ਦਿੱਤੀ। ਪੁਲੀਸ ਅਨੁਸਾਰ ਕਾਤਲ ਯੂਨੀਵਰਸਿਟੀ ਵਿਚ ਮੁਲਾਜ਼ਮ ਹੈ ਤੇ ਮਾਨਸਿਕ ਰੋਗੀ ਹੈ। ਕੁੜੀ ਦੇ ਸਸਕਾਰ ਤੇ ਹੋਰ ਖਰਚਿਆਂ ਲਈ ਸ਼ੁਰੂ ਕੀਤੇ ਫੰਡ ਵਿਚ 25 ਹਜ਼ਾਰ ਡਾਲਰ ਜਮ੍ਹਾਂ ਹੋ ਚੁੱਕੇ ਹਨ ਤੇ ਉਸ ਦੇ ਮਾਪੇ ਕੈਨੇਡਾ ਆਉਣ ਦਾ ਯਤਨ ਕਰ ਰਹੇ ਹਨ। ਜਾਣਕਾਰਾਂ ਮੁਤਾਬਕ ਹਰਮਨਦੀਪ ਬਹੁਤ ਮਿਲਾਪੜੀ ਤੇ ਕੰਮ ਵਿਚ ਨਿਪੁੰਨ ਸੀ। ਪੁਲੀਸ ਨੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਨਸਿਕ ਰੋਗੀ ਨੂੰ ਯੂਨੀਵਰਸਿਟੀ ਵਿਚ ਮੁਲਾਜ਼ਮਤ ਦੇਣ ਉਤੇ ਸਵਾਲ ਉਠਾਉਂਦਿਆਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਦੀ ਮੰਗ ਉੱਠ ਰਹੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭੁੱਲਰ ਦੀ ਰਿਹਾਈ ਰੋਕ ਕੇ ਸਿੱਖ ਵਿਰੋਧੀ ਸਾਬਤ ਹੋਇਆ ਕੇਜਰੀਵਾਲ: ਸੁਖਬੀਰ
Next articleਪੋਲੈਂਡ ਦੇ ਬਾਰਡਰ ਗਾਰਡਜ਼ ਨੇ ਭਾਰਤੀ ਵਿਦਿਆਰਥੀਆਂ ਨੂੰ ਕੁੱਟਿਆ