ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਾਨਕਸਰ ਕਬੱਡੀ ਕੱਪ 12 ਮਾਰਚ 2022 ਨੂੰ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਸਬੰਧੀ ਸਾਨੂੰ ਜਾਣਕਾਰੀ ਦਿੰਦਿਆਂ ਕਬੱਡੀ ਪ੍ਰਮੋਟਰ ਸਰਦਾਰ ਇੰਦਰਜੀਤ ਸਿੰਘ ਗਿੱਲ ਰੂੰਮੀ ਨੇ ਦੱਸਿਆ ਨਾਨਕਸਰ ਕਬੱਡੀ ਕੱਪ ਸਰਪ੍ਰਸਤ ਸੰਤ ਬਾਬਾ ਘਾਲਾ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਤੇ ਮੁੱਖ ਪ੍ਰਬੰਧਕ ਸੰਤ ਬਾਬਾ ਆਗਿਆ ਪਾਲ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਯੋਗ ਅਗਵਾਈ ਵਿੱਚ ਸਫਲ ਹੋਵੇਗਾ। ਇਸ ਕਬੱਡੀ ਕੱਪ ਵਿੱਚ ਮੇਜਰ ਲੀਗ ਕਬੱਡੀ ਫੈਂਡਰੇਸ਼ਨ ਦੀਆਂ ਅੱਠ ਚੋਟੀ ਦੀਆਂ ਟੀਮਾਂ ਦੇ ਮੁਕਾਬਲੇ ਹੋਣਗੇ।
ਇਸ ਕਬੱਡੀ ਕੱਪ ਦਾ ਪਹਿਲਾ ਇਨਾਮ 2 ਲੱਖ ਰੁਪਏ 50000 ਰੁਪਏ ਤੇ ਦੂਸਰਾ ਇਨਾਮ 2 ਲੱਖ ਰੁਪਏ ਹੋਵੇਗਾ। ਇਸ ਕਬੱਡੀ ਕੱਪ ਦੇ ਫਾਈਨਲ ਮੈਚ ਦੇ ਬੈਸਟ ਰੇਡਰ ਜਾਫੀ ਨੂੰ ਇੱਕ ਇੱਕ ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਇਸ ਕਬੱਡੀ ਕੱਪ ਨੂੰ ਸਫਲ ਬਣਾਉਣ ਦੇ ਲਈ ਕਬੱਡੀ ਪ੍ਰਮੋਟਰ ਬਿੰਟਾ ਸੋਹੀ ਹਰਪ੍ਰੀਤ ਸਿੰਘ ਸਿਵੀਆ ਕਨੇਡਾ ਗੁਰਮੀਤ ਸਿੰਘ ਮਿੰਟੂ ਰੂੰਮੀ ਸਰਪੰਚ ਕੁਲਦੀਪ ਸਿੰਘ ਰੂੰਮੀ ਮਾਨਾ ਰੂੰਮੀ ਕਨੇਡਾ ਹਨੀ ਰੂੰਮੀ ਕਨੇਡਾ ਜਥੇਦਾਰ ਅਖਤਿਆਰ ਸਿੰਘ ਰੂੰਮੀ ਸਰਬਜੀਤ ਸਿੰਘ ਬੂਟਾ ਗੁਲਜ਼ਾਰ ਸਿੰਘ ਰੂੰਮੀ ਪ੍ਰਧਾਨ ਜਗਦੀਪ ਸਿੰਘ ਸੋਹਣ ਸਿੰਘ ਅਮਰੀਕਾ ਹਰਪ੍ਰੀਤ ਸਿੰਘ ਗਰੇਵਾਲ ਜੀ ਦੇ ਬਹੁਤ ਵੱਡੇ ਯੋਗਦਾਨ ਨੇ। ਨਾਨਕਸਰ ਕਬੱਡੀ ਕੱਪ ਤੇ ਸਾਰੇ ਦਰਸਕ ਵੀਰ ਜਰੂਰ ਹੁੰਮ ਹੁੰਮਾਕੇ ਪੁਜਿਉ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly