ਮੱਧ ਪ੍ਰਦੇਸ਼ ਤੋਂ ਘਟੀਆ ਕੁਆਲਟੀ ਦੇ ਆਲੂ ਬੀਜਾਂ ਦੀ ਸਟੋਰੇਜ਼ ਨੂੰ ਰੋਕਣ ਲਈ ਸਬ ਡਵੀਜ਼ਨ ਪੱਧਰ ਤੇ ਟੀਮਾਂ ਗਠਿਤ

ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ

ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵਲੋਂ ਇੰਦੌਰ (ਮੱਧ ਪ੍ਰਦੇਸ਼ ) ਤੋਂ ਖਰਾਬ ਆਲੂ (ਅੰਡਰ ਸਾਇਜ) ਦੀ ਸਟੋਰੇਜ਼ ਨੂੰ ਰੋਕਣ ਦੇ ਲਈ ਸਬਡਵੀਜ਼ਨ ਪੱਧਰ ਤੇ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਦੇ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਆਇਆ ਸੀ ਕਿ ਖਰਾਬ ਆਲੂ (ਅੰਡਰ ਸਾਇਜ)  ਪੰਜਾਬ ਦੇ ਕੋਲਡ ਸਟੋਰਾਂ ਵਿਚ ਸਟੋਰ ਕੀਤੇ ਜਾਣ ਦੀ ਸੂਚਨਾ ਮਿਲੀ ਸੀ ਅਤੇ ਇਸਨੂੰ ਦੂਜੇ ਰਾਜਾਂ ਨੂੰ ਪੰਜਾਬ ਦੇ ਮਾਰਕੇ ਵਿੱਚ ਪੈਕ ਕਰਕੇ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੂਜੇ ਰਾਜਾਂ ਤੋਂ ਘਟੀਆਂ ਕੁਆਲਟੀ ਦਾ ਆਲੂ ਬੀਜ ਪੰਜਾਬ ਦੇ ਕੋਲਡ ਸਟੋਰਾਂ ਵਿਚ ਸਟੋਰ ਕੀਤਾ ਜਾ ਰਿਹਾ ਹੈ ਅਤੇ ਬਾਅਦ ਵਿਚ ਇਹ ਕਿਸਾਨਾਂ ਨੂੰ ਦਿੱਤੇ ਜਾਣ ਦੀ ਸੰਭਾਵਨਾ ਹੈ। ਇਸ ਘਟੀਆ ਕੁਆਲਟੀ ਦੇ ਆਲੂ ਦੇ ਬੀਜ ਨਾਲ ਕਿਸਾਨਾਂ ਦਾ ਵੱਡੇ ਪੱਧਰੇ ਤੇ ਨੁਕਸਾਨ ਹੋ ਸਕਦਾ ਹੈ ਜਿਸ ਨੂੰ ਤੁਰੰਤ ਰੋਕਣ ਦੇ ਲਈ ਸਬ ਡਵੀਜ਼ਨ ਪੱਧਰ ਤੇ ਟੀਮਾਂ ਦਾ ਗਠਨ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਵਲੋਂ ਗਠਿਤ ਟੀਮਾਂ  ਜਿਸ ਤਹਿਤ ਕਪੂਰਥਲ਼ਾ ਸਬ ਡਵੀਜ਼ਨ ਦੇ ਲਈ ਐਸ.ਡੀ.ਐਮ ਡਾ.ਜੈ ਇੰਦਰ, ਖੇਤੀਬਾੜੀ ਅਫ਼ਸਰ ਸੁਰਿੰਦਰ ਸਿੰਘ,ਐਚ.ਡੀ.ਓ ਕੁਲਵੰਤ ਸਿੰਘ ਸ਼ਾਮਲ ਹਨ। ਇਸੇ ਤਰ੍ਹਾਂ ਫ਼ਗਵਾੜਾ ਸਬ ਡਵੀਜ਼ਨ ਦੇ ਲਈ ਐਸ.ਡੀ.ਐਮ ਕੁਲਪ੍ਰੀਤ ਸਿੰਘ, ਭੌਂ ਪਰਖ ਅਫ਼ਸਰ ਪਰਮਜੀਤ ਸਿੰਘ,ਐਚ.ਡੀ.ਓ ਕੁਲਵੰਤ ਸਿੰਘ ਸ਼ਾਮਲ ਹਨ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਦੇ ਲਈ ਐਸ.ਡੀ.ਐਮ ਰਣਦੀਪ ਸਿੰਘ, ਭੌਂ ਪਰਖ ਅਫ਼ਸਰ ਜਸਪਾਲ ਸਿੰਘ ਅਤੇ ਐਚ.ਡੀ.ਓ ਮਨਪ੍ਰੀਤ ਕੌਰ ਨੂੰ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਭੁਲੱਥ ਸਬ ਡਵੀਜ਼ਨ ਦੇ ਲਈ ਐਸ.ਡੀ.ਐਮ ਸ਼ਾਇਰੀ ਮਲਹੋਤਰਾ, ਭੌਂ ਪਰਖ ਅਫ਼ਸਰ ਸਤਨਾਮ ਸਿੰਘ ਅਤੇ ਐਚ.ਡੀ.ਓ ਮਨਪ੍ਰੀਤ ਕੌਰ ਆਪਣੇ  ਆਪਣੇ ਸਬ ਡਵੀਜ਼ਨ ਦੇ ਅੰਦਰ ਪੈਂਦੇ ਕੋਲਡ ਸਟੋਰਾਂ ਦੀ ਜਾਂਚ ਕਰਨਗੇ।

ਉਨ੍ਹਾਂ ਦੱਸਿਆ ਕਿ ਕੇ ਉਨ੍ਹਾਂ ਦੱਸਿਆ ਕਿ ਸਬੰਧਤ ਅਧਿਕਾਰੀਆਂ ਨੂੰ  ਸਖ਼ਤ ਹਦਾਇਤ ਕੀਤੀ ਗਈ ਹੈ ਕਿ ਆਪਣੀ-ਆਪਣੀ ਸਬ ਡਵੀਜਨ ਵਿਚ ਪੈਂਦੇ ਕੋਲਡ ਸਟੋਰਾਂ ਦੀ ਤੁਰੰਤ ਚੈਕਿੰਗ ਕਰਨ ਅਤੇ ਕੋਲਡ ਸਟੋਰ ਵਿਚ ਉਕਤ ਬੀਜ ਪਾਏ ਜਾਣ ਦੀ ਸਥਿਤੀ ਤੇ ਕੋਲਡ ਸਟੋਰ ਖਿਲਾਫ਼ ਬਣਦੀ ਕਾਰਵਾਈ ਕਰਕੇ ਦੋ ਦਿਨਾਂ ਦੇ ਅੰਦਰ ਰਿਪੋਰਟ ਪੇਸ਼ ਕੀਤੀ ਜਾਵੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleRussia to create safe passage for stranded Indians: Russian envoy
Next articleਜੰਗ ਦੇ ਅੰਤ ਦੀ ਸਵੇਰ