ਗੁਰਾਇਆ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)
(ਸਮਾਜ ਵੀਕਲੀ)-ਕਿਸਾਨੀ ਸੰਘਰਸ਼ ਦੀ ਜਿੱਤ ਨੂੰ ਸਮਰਪਿਤ 16 ਵਾ ਹੋਲਾ ਮਹੱਲਾ ਕਬੱਡੀ ਕੱਪ ਗੁਰਦੁਆਰਾ ਸਿੰਘਾ ਸਹੀਦਾਂ ਪਿੰਡ ਡੱਲੇਵਾਲ ਨੇੜੇ ਗੁਰਾਇਆ ਜਿਲਾਂ ਜਲੰਧਰ ਵਿਖੇ ਗੁਰਦੁਆਰਾ ਸਿੰਘਾ ਸਹੀਦਾਂ ਸਪੋਰਟਸ ਕਲੱਬ ਐਨ ਆਰ ਆਈ ਵੀਰਾਂ ਤੇ ਸਮੂਹ ਗਰਾਮ ਪੰਚਾਇਤ ਡੱਲੇਵਾਲ ਵਲੋਂ 2 ਮਾਰਚ 2022 ਨੂੰ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਸਬੰਧੀ ਜਾਣਕਾਰੀ ਦਿੰਦਿਆਂ ਸਰਦਾਰ ਬੂਟਾ ਸਿੰਘ ਢਿਲੋਂ ਅਮਰੀਕਾ ਤੇ ਸਰਦਾਰ ਬੂਟਾ ਸਿੰਘ ਲੋਧੀ ਅਮਰੀਕਾ ਕਿੰਗ ਸਪੋਰਟਸ ਕਲੱਬ ਸੈਕਰਾਮੈਂਟੋ ਅਮਰੀਕਾ ਨੇ ਦੱਸਿਆ ਇਸ ਕਬੱਡੀ ਕੱਪ ਵਿੱਚ ਨੌਰਥ ਇੰਡੀਆ ਕਬੱਡੀ ਫ਼ੈੱਡਰੇਸ਼ਨ ਦੀਆਂ 8 ਅਕੈਡਮੀਆਂ ਦੇ ਨਾਮਵਰ ਖਿਡਾਰੀ ਭਾਗ ਲੈਣਗੇ। ਇਸ ਕਬੱਡੀ ਕੱਪ ਦਾ ਪਹਿਲਾ ਇਨਾਮ 2 ਲੱਖ 50000 ਰੁਪਏ ਸਰਦਾਰ ਸੁਰਜੀਤ ਸਿੰਘ ਢਿਲੋਂ ਇੰਗਲੈਂਡ ਵਲੋਂ ਦਿੱਤਾ ਜਾਵੇਗਾ। ਦੂਸਰਾ ਇਨਾਮ 2 ਲੱਖ ਰੁਪਏ ਰਾਣਾ ਹੇਅਰ ਤੇ ਹਰਦੀਪ ਢਿਲੋਂ ਕਨੇਡਾ ਵਲੋਂ ਦਿੱਤਾ ਜਾਵੇਗਾ। ਇਸ ਕਬੱਡੀ ਕੱਪ ਦੇ ਫਾਈਨਲ ਮੈਚ ਦੇ ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਇਕਲ ਸਰਦਾਰ ਗੁਰਪਾਲ ਸਿੰਘ ਇੰਗਲੈਂਡ ਬਲਦੇਵ ਸਿੰਘ ਅਮਰੀਕਾ ਤੇ ਸਰਦਾਰ ਰਸਪਾਲ ਸਿੰਘ ਡੱਲੇਵਾਲ ਵਲੋਂ ਦਿੱਤੇ ਜਾਣਗੇ। ਕਬੱਡੀ ਖਿਡਾਰੀ ਪੀਤਾ ਡੱਲੇਵਾਲ ਦਾ ਕਬੱਡੀ ਪਰਮੋਟਰ ਬੂਟਾ ਸਿੰਘ ਢਿਲੋਂ ਅਮਰੀਕਾ ਵਲੋਂ ਮੋਟਰਸਾਇਕਲ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਸਰਦਾਰ ਸੁਲੱਖਣ ਸਿੰਘ ਸਹੋਤਾ ਵਲੋਂ ਕਬੱਡੀ ਕੁਮੈਂਟੇਟਰ ਰੁਪਿੰਦਰ ਜਲਾਲ ਦਾ 51000 ਰੁਪਏ ਦੀ ਨਕਦ ਰਾਸੀ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਸਰਦਾਰ ਬੂਟਾ ਸਿੰਘ ਢਿਲੋਂ ਕਿੰਗ ਸਪੋਰਟਸ ਕਲੱਬ ਸੈਕਰਾਮੈਂਟੋ ਅਮਰੀਕਾ ਵਲੋਂ ਇੰਟਰਨੈਸ਼ਨਲ ਕਬੱਡੀ ਕੋਚ ਦਵਿੰਦਰ ਸਿੰਘ ਚਮਕੋਰ ਸਾਹਿਬ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਅਕੈਡਮੀ ਚਮਕੋਰ ਸਾਹਿਬ ਕੁਮੈਂਟੇਟਰ ਬੀਰਾ ਰੈਲ ਮਾਜਰਾ ਕੁਮੈਂਟੇਟਰ ਜੱਸਾ ਘਰਖਣਾ ਕੁਮੈਂਟੇਟਰ ਯਾਦਵਿੰਦਰ ਚੰਡਿਆਲਾ ਅਮਨ ਕੁੱਲੇਵਾਲੀਆ ਕਬੱਡੀ ਦੇ ਹੀਰੇ ਪੇਜ ਕਬੱਡੀ ਕੋਚ ਜੱਗੀ ਮਨੈਲਾ ਦਾ ਕਿਸਾਨੀ ਸੰਘਰਸ਼ ਦਿੱਲੀ ਵਿਖੇ ਵੱਡਾ ਯੋਗਦਾਨ ਪਾਉਣ ਬਦਲੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਕਬੱਡੀ ਕੱਪ ਨੂੰ ਸਫਲ ਬਣਾਉਣ ਦੇ ਲਈ ਸਰਦਾਰ ਬੂਟਾ ਸਿੰਘ ਢਿਲੋਂ ਕਿੰਗ ਸਪੋਰਟਸ ਕਲੱਬ ਸੈਕਰਾਮੈਂਟੋ ਅਮਰੀਕਾ ਸਰਦਾਰ ਬੂਟਾ ਸਿੰਘ ਲੋਧੀ ਅਮਰੀਕਾ ਸੋਢੀ ਸਜਾਵਲਪੁਰ ਅਮਰੀਕਾ ਨੇਕਾ ਮਹਿਰਮਪੁਰ ਅਮਰੀਕਾ ਜੱਗਾ ਨਾਗਰਾ ਚਮਕੋਰ ਸਾਹਿਬ ਅਮਰੀਕਾ ਸਾਬਕਾ ਚੇਅਰਮੈਨ ਸਰਦਾਰ ਸੁਰਜੀਤ ਸਿੰਘ ਗਰਚਾ ਚਮਕੋਰ ਸਾਹਿਬ ਗੁਰਮੁੱਖ ਸਿੰਘ ਸੰਧੂ ਬਲਜੀਤ ਬਾਸੀ ਚੂਹੇਕੀ ਪਾਲਾ ਸਹੋਤਾ ਬੜਾ ਪਿੰਡ ਕੁਲਵਿੰਦਰ ਸਿੰਘ ਸਹੋਤਾ ਬੜਾ ਪਿੰਡ ਸਰਦਾਰ ਕਰਮਜੀਤ ਸਿੰਘ ਕੰਮਾਂ ਜੀਰਕਪੁਰ ਹੁਰਾਂ ਦੇ ਬਹੁਤ ਵੱਡੇ ਸਹਿਯੋਗ ਹਨ। ਸਾਰੇ ਦਰਸਕ ਵੀਰਾਂ ਨੂੰ 16 ਵੇ ਹੋਲਾ ਮਹੱਲਾ ਕਬੱਡੀ ਕੱਪ ਡੱਲੇਵਾਲ ਵਿਖੇ ਹੁੰਮ ਹੁੰਮਾਕੇ ਪੱਜਣ ਦੀ ਬੇਨਤੀ ਕੀਤੀ ਜਾਂਦੀ ਹੈ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly