500 ਦੇ ਕਰੀਬ ਮਰੀਜਾਂ ਦਾ ਕੀਤਾ ਚੈੱਕ ਅੱਪ
ਕਪੂਰਥਲਾ (ਸਮਾਜ ਵੀਕਲੀ) (ਕੌੜਾ) –ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋਂ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਦਮਦਮਾ ਸਾਹਿਬ ਠੱਟਾ ਦੀ ਸਰਪ੍ਰਸਤੀ ਹੇਠ ਐਨ ਆਰ ਆਈ ਸੁਖਜੀਤ ਸਿੰਘ ਕੈਨੇਡਾ, ਜਸਵਿੰਦਰ ਸਿੰਘ ਸੈਦਪੁਰ ਤੇ ਗੁਰੂ ਨਾਨਕ ਸੇਵਕ ਜਥਾ (ਬਾਹਰਾ) ਦੇ ਸਹਿਯੋਗ ਨਾਲ ਸਵ. ਜਥੇਦਾਰ ਸਵਰਨ ਸਿੰਘ ਸੈਦਪੁਰ ਦੀ ਮਿੱਠੀ ਯਾਦ ਵਿਚ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਕੈਂਸਰ ਚੈੱਕਅਪ ਕੈਂਪ ਤੇ ਫਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਇਲਾਕੇ ਦੇ ਲੋਕਾਂ ਵੱਲੋਂ ਆਪਣੇ ਟੈਸਟ ਕਰਵਾਏ ਗਏ।
ਇਸ ਮੌਕੇ ਭਾਈ ਜਤਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਦਮਦਮਾ ਸਾਹਿਬ ਵੱਲੋਂ ਆਰੰਭਤਾ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਦਮਦਮਾ ਸਾਹਿਬ ਠੱਟਾ ਵਾਲਿਆਂ ਵੱਲੋਂ ਸਮੁੱਚੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਸਵ. ਸਵਰਨ ਸਿੰਘ ਸੈਦਪੁਰ ਦੇ ਪਰਿਵਾਰਕ ਮੈਂਬਰਾਂ ਐਨ ਆਰ ਆਈ ਸੁਖਜੀਤ ਸਿੰਘ ਕਨੇਡਾ, ਚਰਨਜੀਤ ਕੌਰ, ਜਸਵਿੰਦਰ ਸਿੰਘ ਵਲੋਂ ਦਿੱਤੇ ਸਹਿਯੋਗ ਨਾਲ ਵਰਲਡ ਕੈੰਸਰ ਕੇਅਰ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ । ਕੈਂਪ ਦੌਰਾਨ ਮੁੱਖ ਡਾਕਟਰ ਬਿਪਨ ਨੇ ਦੱਸਿਆ ਕਿ ਅੱਜ ਪੰਜਾਬ ਵਿੱਚ ਦਿਨੋਂ ਦਿਨ ਕੈਂਸਰ ਦੀ ਭਿਆਨਕ ਬਿਮਾਰੀ ਵਿੱਚ ਅਥਾਹ ਵਾਧਾ ਹੋ ਰਿਹਾ ਹੈ ਜਿਸ ਦਾ ਕਾਰਨ ਇੱਥੋਂ ਦਾ ਦੂਸ਼ਿਤ ਪਾਣੀ, ਦੂਸ਼ਤ ਵਾਤਾਵਰਨ ਅਤੇ ਸਾਡੇ ਰੋਜ਼ਾਨਾ ਖਾਣ ਪੀਣ ਵਾਲੇ ਭੋਜਨ ਵਿੱਚ ਜ਼ਹਿਰੀਲੀਆਂ ਵਸਤਾਂ ਦਾ ਵਾਧਾ ਹੋਣਾ ਹੈ। ਉਨ੍ਹਾਂ ਕਿਹਾ ਕਿ ਵਰਲਡ ਕੈਂਸਰ ਕੇਅਰ ਦੀਆਂ ਟੀਮਾਂ ਵੱਲੋਂ ਵੱਖ ਵੱਖ ਸਥਾਨਾਂ ਤੇ ਰੋਜ਼ਾਨਾ ਹੀ ਕੈਂਪ ਲਗਾਏ ਜਾਂਦੇ ਹਨ ਅਤੇ ਵੱਡੀ ਗਿਣਤੀ ਵਿਚ ਲੋਕਾਂ ਦੇ ਟੈਸਟ ਕੀਤੇ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਲਗਾਏ ਜਾਂਦੇ ਕੈਂਪਾਂ ਦੌਰਾਨ ਜ਼ਿਆਦਾਤਰ ਔਰਤਾਂ ਕੈਂਸਰ ਦੀ ਬਿਮਾਰੀ ਤੋਂ ਪੀਡ਼ਤ ਆ ਰਹੀਆਂ ਹਨ ਇਸ ਕਰਕੇ ਸਾਨੂੰ ਸਮੇਂ ਸਮੇਂ ਤੇ ਆਪਣੇ ਸਰੀਰ ਦਾ ਚੈੱਕਅਪ ਕਰਵਾਉਣਾ ਚਾਹੀਦਾ ਹੈ। ਅੱਜ ਦੇ ਕੈਂਪ ਦੌਰਾਨਛਾਤੀ ਦੀ ਮੈਮੋਗ੍ਰਾਫੀ, ਗਲੇ ਦਾ ਚੈਕਅੱਪ, ਗਦੂਦਾਂ, ਔਰਤਾਂ ਦੀ ਬੱਚੇਦਾਨੀ, ਹੱਡੀਆਂ ਦਾ ਟੈਸਟ, ਮੂੰਹ ਦਾ ਕੈਂਸਰ, ਬਲੱਡ ਕੈਂਸਰ, ਕੈਂਸਰ ਦੀ ਬਿਮਾਰੀ ਤੋਂ ਪੀਡ਼ਤ ਮਰੀਜ਼ਾਂ ਦੇ ਫਰੀ ਟੈਸਟ ਕੀਤੇ ਗਏ। ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਦੇ ਮਰੀਜ਼ਾਂ ਨੂੰ ਫਰੀ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਕੈਂਪ ਦੌਰਾਨ 500 ਦੇ ਕਰੀਬ ਇਲਾਕੇ ਦੀਆਂ ਸੰਗਤਾਂ ਵੱਲੋਂ ਲਾਭ ਪ੍ਰਾਪਤ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਮੂਹ ਡਾਕਟਰਜ਼ ਦੀ ਟੀਮ ਡਾ. ਧਰਮਿੰਦਰ, ਡਾ. ਬਿਪਨ, ਡਾ. ਅਦਰੀਜਾ, ਡਾ. ਡਿੰਪੀ, ਪੂਜਾ ਕੈੰਪ ਇੰਚਾਰਜ ਪੈਰਾ ਮੈਡੀਕਲ ਸਟਾਫ ਨੂੰ ਸਨਮਾਨਤ ਕੀਤਾ ਅਤੇ ਕੈਂਪ ਵਿਚ ਯੋਗਦਾਨ ਪਾਉਣ ਵਾਲੇ ਸਹਿਯੋਗੀਆਂ ਦਾ ਧੰਨਵਾਦ ਕੀਤਾ ।
ਇਸ ਮੌਕੇ ਭਾਈ ਜਸਪਾਲ ਸਿੰਘ ਨੀਲਾ , ਭਾਈ ਸੰਤੋਖ ਸਿੰਘ ਬਿਧੀਪੁਰ ਪ੍ਰਧਾਨ ਗੁਰੂ ਨਾਨਕ ਸੇਵਕ ਜਥਾ, ਜਥੇਦਾਰ ਸੂਬਾ ਸਿੰਘ, ਜਥੇਦਾਰ ਬਲਜਿੰਦਰ ਸਿੰਘ ਸ਼ੇਰਾ, ਭਾਈ ਜੋਗਾ ਸਿੰਘ, ਕੁਲਵੰਤ ਸਿੰਘ, ਹਰਜੀਤ ਸਿੰਘ, ਸਰਪੰਚ ਲਖਵਿੰਦਰ ਸਿੰਘ ਸੈਦਪੁਰ, ਇੰਦਰਜੀਤ ਸਿੰਘ ਬਜਾਜ, ਚਰਨ ਸਿੰਘ ਦਰੀਏਵਾਲ, ਅਵਤਾਰ ਸਿੰਘ, ਪਰਮਜੀਤ ਸਿੰਘ, ਸ਼ਿੰਗਾਰਾ ਸਿੰਘ, ਜਗੀਰ ਸਿੰਘ, ਨਰੰਜਣ ਸਿੰਘ, ਦਰਸ਼ਨ ਸਿੰਘ ਪੰਡੋਰੀ, ਦਵਿੰਦਰ ਸਿੰਘ, ਗੁਰਨਾਮ ਸਿੰਘ, ਕੰਵਲਜੀਤ ਸਿੰਘ, ਦਿਲਬਾਗ ਸਿੰਘ, ਬਲਵਿੰਦਰ ਸਿੰਘ, ਗੁਰਦੀਪ ਸਿੰਘ , ਫਕੀਰ ਸਿੰਘ, ਮੋਹਨ ਸਿੰਘ, ਜਰਨੈਲ ਸਿੰਘ ਡਰਾਈਵਰ, ਰੌਕੀ ਹਲਵਾਈ, ਹਰਜਿੰਦਰ ਸਿੰਘ, ਬਿੱਟੂ ਜੋਸਨ ਸੈਦਪੁਰ, ਜਸਵਿੰਦਰ ਸਿੰਘ, ਅਨੂਪ੍ਰੀਤ ਕੌਰ, ਸਨੇਹਪ੍ਰੀਤ ਕੌਰ, ਜੈਵਿਨ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly