(ਸਮਾਜ ਵੀਕਲੀ)
ਕਿਹੋ ਜਿਹੀ ਸੰਸਾਰ ਦੇ ਵਿੱਚ ਜੰਗ ਹੈ ਚੱਲੀ,
ਇੱਕ ਦੂਜੇ ਨੂੰ ਥੱਲੇ ਸੁੱਟਣ ਤੇ ਜਾਵਣ ਭੰਡੀ।
ਮਾਰੂ ਹਥਿਆਰਾਂ ਦੇ ਨਾਲ ਇੱਕ ਦੂਜੇ ਨੂੰ ਦੇਣ ਡਰਾਵੇ,
ਕਹਿਣ ਪ੍ਰਮਾਣੂ ਬੰਬ ਸਾਡੇ ਕੋਲ ਕਲਾਵੇ।
ਮਾੜੇ ’ਤੇ ਕਰਨ ਮਿਜ਼ਾਇਲਾਂ ਦੇ ਨਾਲ ਹਮਲੇ,
ਲੋਕੀ ਬੇਕਸੂਰੇ ਹੋਏ ਘਰੋਂ ਬੇਘਰ ਤੇ ਕਮਲੇ।
ਟੈਂਕਾਂ ਦੇ ਨਾਲ ਐਂਵੇਂ ਜਾਵਣ ਕਾਰਾਂ ਨੂੰ ਭੰਨੀ,
ਕਹਿਣ ਕਰ ਦੇਵਾਂਗੇ ਨਿਸਤਾਨਾਬੂਤ ਜੇਕਰ ਈਨ ਨਾ ਮੰਨੀ।
ਵੱਡਿਆਂ ਦੇ ਪਿੱਛੇ ਲੱਗ ਕੇ ਕਿਉਂ ਉਨਾਂ ਦੀ ਤੂੰ ਗੱਲ ਹੈ ਮੰਨੀ,
ਇੱਥੇ ਛੱਡ ਜਾਂਦੇ ਨੇ ਸੱਭ ਸਾਥ ਜਦ ਧਨਾਢ ਅੱਗਿਓਂ ਕਰਤਾਵੇ ਨਾ ਕੰਨੀਂ।
ਅੱਜ ਤੱਕ ਜੰਗ ਨਾਲ ਹੋਇਆ ਨਹੀਂ ਕੋਈ ਮਸਲੇ ਦਾ ਹਲ,
ਗੱਲਬਾਤ ਨਾਲ ਨਿਬੜੇ ਜੋ ਉਸਦੇ ਵਰਗਾ ਨਹੀਂ ਕੋਈ ਫ਼ਲ।
‘ਕੰਗ’ ਕਰੇ ਇਹੋ ਅਰਜੋਈ,
ਦੁਨੀਆਂ ਵਿੱਚ ਹੁਣ ਹੋਰ ਨਾ ਛਾਏ ਮੰਦੀ।
ਕਿਹੋ ਜਿਹੀ ਸੰਸਾਰ ਦੇ ਵਿੱਚ ਜੰਗ ਹੈ ਚੱਲੀ,
ਇੱਕ ਦੂਜੇ ਨੂੰ ਥੱਲੇ ਸੁੱਟਣ ਤੇ ਜਾਵਣ ਭੰਡੀ।
ਗੁਰਵਿੰਦਰ ਕੰਗ
95305-15500
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly