ਭਾਜਪਾ ਦੀ ਡਬਲ ਇੰਜਣ ਸਰਕਾਰ ਨੂੰ ਜੰਗ ਲੱਗਿਆ: ਡਿੰਪਲ

ਕੌਸ਼ਾਂਭੀ (ਸਮਾਜ ਵੀਕਲੀ):  ਸਾਬਕਾ ਸੰਸਦ ਮੈਂਬਰ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਨੇ ਕਿਹਾ ਹੈ ਕਿ ਭਾਜਪਾ ਦੀ ਡਬਲ ਇੰਜਣ ਸਰਕਾਰ ਨੂੰ ਜੰਗ ਲੱਗ ਗਿਆ ਹੈ ਅਤੇ ਹੁਣ ਇਹ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਵਸਤਰਾਂ ਵਾਲੇ ਰੰਗ (ਭਗਵਾ) ਨਾਲ ਮੇਲ ਖਾਣ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ ਹੀ ਅਜਿਹੀ ਇਕੋ ਪਾਰਟੀ ਹੈ ਜੋ ਵਾਅਦੇ ਪੂਰੇ ਕਰਦੀ ਹੈ। ਡਿੰਪਲ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਜੰਗ ਉਤਾਰ ਕੇ ਉੱਤਰ ਪ੍ਰਦੇਸ਼ ਨੂੰ ਮੁੜ ਲੀਹਾਂ ’ਤੇ ਲਿਆਂਦਾ ਜਾਵੇ। ਸਮਾਜਵਾਦੀ ਪਾਰਟੀ-ਅਪਨਾ ਦਲ ਦੀ ਸਾਂਝੀ ਉਮੀਦਵਾਰ ਪੱਲਵੀ ਪਟੇਲ ਦੀ ਹਮਾਇਤ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ‘ਸਿਰਾਥੂ ਦੇ ਪੁੱਤਰ’ (ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ) ਨੇ ਹਲਕੇ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਅਤੇ ਹੁਣ ਨੂੰਹ (ਪਲਵੀ ਪਟੇਲ) ਨੂੰ ਲੋਕ ਇਕ ਮੌਕਾ ਜ਼ਰੂਰ ਦੇਣਗੇ ਕਿਉਂਕਿ ਉਹ ਜਾਣਦੀ ਹੈ ਕਿ ਪਰਿਵਾਰ ਕਿਵੇਂ ਚਲਾਇਆ ਜਾਂਦਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਿੰਗਾਈ ਦੇ ਮੁੱਦੇ ’ਤੇ ਅਖਿਲੇਸ਼ ਨੇ ਭਾਜਪਾ ਨੂੰ ਘੇਰਿਆ
Next articleਵੱਡੀ ਨੂੰੂਹ ਦੀ ਇੱਜ਼ਤ ਰੱਖਣਾ: ਜਯਾ ਬੱਚਨ