ਰਾਜਸਥਾਨ ’ਚ ਗਹਿਲੋਤ ਸਰਕਾਰ ਦੀ ਅਮੀਰੀ: ਵਿਧਾਇਕਾਂ ਨੂੰ ਆਈਪੈਡ ਤੋਂ ਬਾਅਦ ਆਈਫੋਨ-13 ਦਿੱਤੇ, ਭਾਜਪਾ ਮੈਂਬਰਾਂ ਨੇ ਵਾਪਸ ਕੀਤੇ

ਜੈਪੁਰ (ਸਮਾਜ ਵੀਕਲੀ):  ਵਿਧਾਨ ਸਭਾ ਨੂੰ ਕਾਗਜ਼ ਰਹਿਤ ਬਣਾਉਣ ਦੇ ਉਦੇਸ਼ ਨਾਲ ਰਾਜਸਥਾਨ ਸਰਕਾਰ ਨੇ ਬੁੱਧਵਾਰ ਨੂੰ ਵਿਧਾਨ ਸਭਾ ਦੇ ਸਾਰੇ 200 ਵਿਧਾਇਕਾਂ ਨੂੰ ਆਈਫੋਨ ਦਿੱਤੇ ਹਨ। ਹਾਲਾਂਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਰਾਜ ਸਰਕਾਰ ‘ਤੇ ਵਿੱਤੀ ਬੋਝ ਨੂੰ ਦੇਖਦੇ ਹੋਏ ਫੈਸਲਾ ਕੀਤਾ ਹੈ ਕਿ ਉਸ ਦੇ ਵਿਧਾਇਕ ਆਈਫੋਨ ਵਾਪਸ ਕਰਨਗੇ। ਪਿਛਲੇ ਸਾਲ ਵੀ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੱਲੋਂ ਬਜਟ ਪੇਸ਼ ਕਰਨ ਤੋਂ ਬਾਅਦ ਕਾਂਗਰਸ ਸਰਕਾਰ ਨੇ ਸਾਰੇ 200 ਵਿਧਾਇਕਾਂ ਨੂੰ ਐਪਲ ਆਈਪੈਡ ਵੰਡੇ ਸਨ। ਸਾਰੇ ਵਿਧਾਇਕਾਂ ਨੂੰ ਸਦਨ ਵਿੱਚੋਂ ਜਾਣ ਵੇਲੇ ਆਈਫੋਨ-13 ਦਿੱਤੇ ਗਏ। ਆਈਫੋਨ ਦੀ ਕੀਮਤ 70,000 ਰੁਪਏ ਤੋਂ ਜ਼ਿਆਦਾ ਹੈ। 200 ਮੈਂਬਰੀ ਵਿਧਾਨ ਸਭਾ ‘ਚ ਭਾਜਪਾ ਦੇ 71 ਵਿਧਾਇਕ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਸੀਂ ਪਰਿਵਾਰ ਵਾਲੇ ਨਹੀਂ, ਪਰ ਪਰਿਵਾਰਾਂ ਦਾ ਦਰਦ ਸਮਝਦੇ ਹਾਂ: ਮੋਦੀ
Next articleਅਖਿਲੇਸ਼ ਨੇ ਅਤਿਵਾਦ ਦੇ ਦੋਸ਼ੀਆਂ ਖ਼ਿਲਾਫ਼ ਕੇਸ ਵਾਪਸ ਲੈ ਕੇ ਲੋਕਾਂ ਨਾਲ ਧੋਖਾ ਕੀਤਾ: ਨੱਢਾ