ਪੀੜ ਪੰਜਾਬ ਲਈ।

ਮੁਖਤਿਆਰ ਅਲੀ।

(ਸਮਾਜ ਵੀਕਲੀ)

ਸੱਤਰ ਸਾਲਾਂ ਦਾ ਹਿਸਾਬ ਮੋੜ ਦੇ।
ਸਾਨੂੰ ਸਾਡਾ ਰੰਗਲਾ ਪੰਜਾਬ ਮੋੜ ਦੇ।
੧ ਗਿੱਧੇ, ਪੈਂਦੇ ਭੰਗੜੇ ਸੀ, ਲੱਗਦੇ ਸੀ ਮੇਲੇ।
ਕੰਮ ਕਾਰ ਖੋਹਲੇ ਤੁਸੀਂ,
ਹੋਏ ਲੋਕ ਵੇਹਲੇ।
ਤਿ੍ੰਝਣਾ , ਤੇ ਸਿੰਝਾਂ ਦਾ ਸਲਾਬ ਮੋੜ ਦੇ।
ਸਾਨੂੰ ਸਾਡਾ।।।।।।।।
੨ ਹੱਲਟਾਂ ਦੀ ਟਿਕ ਟਿਕ, ਬੱਲਦ ਗਲ ਟੱਲੀਆਂ।
ਕਿੱਧਰ ਦੱਸ ਗਈਆਂ ਜੋ,
ਭੱਤਾ ਲੈਕੇ ਚੱਲੀਆਂ।
ਰਹਿੰਦੇ ਸੀ ਪੰਜਾਬੀ ਬਣ
ਜੋ ਨਵਾਬ ਮੋੜ ਦੇ।
ਸਾਨੂੰ ਸਾਡਾ ਰੰਗ।।।।।।।
੩ ਪਿੰਡਾਂ ਦੇ ਪਿੰਡ ਦੱਸ,
ਕਾਹਤੋਂ ਖਾਲੀ ਹੋ ਗਏ।
ਕੁਝ ਗਏ ਵਿਦੇਸ਼, ਬਾਕੀ,
ਕਿਉਂ ਕੰਗਾਲੀ ਹੋ ਗਏ।
ਤੁਸੀਂ ਕਿਦਾਂ ਅਮੀਰ ਹੋ ਗਏ
ਇਹ ਜਵਾਬ ਮੋੜਦੇ।
ਸਾਨੂੰ ਸਾਡਾ ਰੰਗ।।।।।।।
੪ ਗੁਤੋਂ ਫੜ ਸੜਕਾਂ ਤੇ,
ਕੁੜੀਆਂ ਘਟੀਸੀਆਂ।
ਬੇਰੁਜ਼ਗਾਰਾਂ ਨਾਲ, ਜੋ,
ਕੀਤੀਆਂ ਵਧੀਕੀਆਂ।
ਟੈਂਕੀਆਂ ਤੇ ਚੜਿਆਂ ਦੇ,
ਖੁਆਬ ਮੋੜ ਦੇ।
ਸਾਨੂੰ ਸਾਡਾ ਰੰਗ।।।।।।।
।।।।।।।।
ਜਿਥੇ ਵਗਦੇ ਦਰਿਆ ਨਸਿਆਂ ਦੇ,
ਉਹ ਸਾਡਾ ਪੰਜਾਬ ਹੋ ਨਹੀਂ ਸਕਦਾ।
ਜਿਥੇ ਉਜੜਦੇਨੇ ਘਰ ਵਸਿਆਂ ਦੇ,
ਉਹ ਸਾਡਾ ਪੰਜਾਬ ਹੋ ਨਹੀਂ ਸਕਦਾ।
ਸ਼ਾਹਪੁਰ ਨੂੰ ਸੋਹਣੇ ਜਿਹੇ
ਅਲਫਾਜ ਮੋੜ ਦੇ। ਸਾਨੂੰ ਸਾਡਾ ਰੰਗਲਾ।।।।।।।।

ਮੁਖਤਿਆਰ ਅਲੀ।
ਸ਼ਾਹਪੁਰ ਕਲਾਂ।
98728 96450.

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਚ ਝੂੱਠ
Next article Afghan Sikhs and  Hindus in India