ਅਮਰੀਕਾ ਵੱਲੋਂ ਰੂਸ ਖ਼ਿਲਾਫ਼ ਪਾਬੰਦੀਆਂ ਲਾਉਣ ਦੇ ਸੰਕੇਤ

ਵਾਸ਼ਿੰਗਟਨ (ਸਮਾਜ ਵੀਕਲੀ):  ਵ੍ਹਾਈਟ ਹਾਊਸ ਨੇ ਪੂਰਬੀ ਯੂਕਰੇਨ ਵਿਚ ਰੂਸੀ ਫ਼ੌਜੀ ਤਾਇਨਾਤ ਕਰਨ ਦੇ ਮਾਮਲੇ ਬਾਰੇ ਕਿਹਾ ਹੈ ਕਿ ਇਹ ਇੱਕ ਤਰ੍ਹਾਂ ਦਾ ਹਮਲਾ ਹੈ। ਪਹਿਲਾਂ ਇਸ ਸਬੰਧੀ ਚੁੱਪ ਵੱਟੀ ਰੱਖੀ ਗਈ ਸੀ। ਇਸ ਸਬੰਧੀ ਜੋਅ ਬਾਇਡਨ ਨੇ ਕਿਹਾ ਕਿ ਰੂਸ ਖ਼ਿਲਾਫ਼ ਕੁਝ ਪਾਬੰਦੀਆਂ ਲਾਈਆਂ ਜਾ ਸਕਦੀਆਂ ਹਨ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਮੰਗਲਵਾਰ ਨੂੰ ਯੂਕਰੇਨ ਅਤੇ ਰੂਸ ਦੇ ਹਾਲਾਤ ਆਪਣੇ ਟਿੱਪਣੀ ਕਰਨੇ। ਡਿਪਟੀ ਪ੍ਰਿੰਸੀਪਲ ਕੌਮੀ ਸੁਰੱਖਿਆ ਸਲਾਹਕਾਰ ਜੋਨ ਫਿਨਰ ਨੇ ਕਿਹਾ ਹੈ ਕਿ ਉਹ ਸੋਚਦੇ ਹਨ ਕਿ ਯੂੁਕਰੇਨ ਵਿੱਚ ਰੂਸ ਦੀ ਮੌਜੂਦ ਕਾਰਵਾਈ ਹਮਲੇ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਹਮਲਾ, ਹਮਲਾ ਹੈ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ। ਅਮਰੀਕਾ ਨੇ ਰੂਸ ਦੀ ਕਾਰਵਾਈ ਨੂੰ ਹਮਲਾ ਕਰਾਰ ਦਿੱਤਾ ਹੈ ਕਿਉਂਕਿ ਅਸਲ ਵਿਚ ਹਾਲਾਤ ਤਣਾਅਪੂਰਨ ਹਨ। ਯੂਐਸ ਵੱਲੋਂ ਇਸ ਸਬੰਧੀ ਚਰਚਾ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਹ ਚੋਣਾਂ ਲੋਕਤੰਤਰ ਨੂੰ ਬਚਾਉਣ ਲਈ ਨੇ: ਅਖਿਲੇਸ਼ ਯਾਦਵ
Next articleਨਿਊਜ਼ੀਲੈਂਡ: ਪ੍ਰਦਰਸ਼ਨਕਾਰੀਆਂ ਵੱਲੋਂ ਪੁਲੀਸ ਸਖ਼ਤੀ ਦਾ ਵਿਰੋਧ