ਕਪੂਰਥਲਾ /ਸੁਲਤਾਨਪੁਰ (ਸਮਾਜ ਵੀਕਲੀ) : ( ਕੌੜਾ ) – ਅਭਿਨੇਤਾ ਅਤੇ ਕਿਸਾਨੀ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਦੀ ਯਾਦ ‘ਚ ਸਿੱਖ ਨੌਜਵਾਨ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਤਲਵੰਡੀ ਚੌਧਰੀਆਂ ਤੋਂ ਵਾਇਆ ਸੁਲਤਾਨਪੁਰ ਲੋਧੀ, ਡਡਵਿੰਡੀ, ਕਪੂਰਥਲਾ ਤੱਕ ਰੋਡ ਤੇ ਸ਼ਾਂਤਮਈ ਮਾਰਚ ਕੀਤਾ ਗਿਆ। ਜਿਸ ਰਾਹੀ ਦੀਪ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਦੀਪ ਸਿੱਧੂ ਪੰਥ, ਪੰਜਾਬ, ਹੱਕ, ਸੱਚ ਅਤੇ ਧਰਮ ਦੀ ਗੱਲ ਠੋਕ ਵਜਾ ਕੇ ਕਰਦਾ ਸੀ ਅਤੇ ਨੌਜਵਾਨਾਂ ਨੂੰ ਉਸ ਤੋਂ ਬਹੁਤ ਵੱਡੀਆਂ ਆਸਾਂ ਸਨ। ਉਸ ਦਾ ਸੰਸਾਰ ਤੋਂ ਤੁਰ ਜਾਣਾ ਸਿੱਖ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਵਨ ਸਿੰਘ ਬਾਓਪੁਰ ਅਤੇ ਸੁਖਪ੍ਰੀਤ ਸਿੰਘ ਪੱਸਣਕਦੀਮ ਵੱਲੋਂ ਪੱਤਰਕਾਰਾਂ ਨਾਲ ਵਿਚਾਰ ਸਾਂਝੇ ਕਿਹਾ ਕਿ ਦੀਪ ਸਿੱਧੂ ਕਿਸਾਨ ਅੰਦੋਲਨ ਦੇ ਦੌਰਾਨ ਇੱਕ ਮਜ਼ਬੂਤ ਆਵਾਜ਼ ਸੀ ਜੋ ਮਨੁੱਖੀ ਅਧਿਕਾਰਾਂ, ਪੰਜਾਬ ਅਤੇ ਇਸਦੇ ਲੋਕਾਂ ਲਈ ਵਧੇਰੇ ਖੁਦਮੁਖਤਿਆਰੀ ਅਤੇ ਭਾਰਤ ਦੇ ਨਾਗਰਿਕਾਂ ਪ੍ਰਤੀ ਮਨੁੱਖਤਾ ਵਿਰੁੱਧ ਕੀਤੇ ਗਏ ਕਿਸੇ ਵੀ ਅਪਰਾਧ ਲਈ ਨਿਆਂ ਲਈ ਸ਼ਾਂਤਮਈ ਢੰਗ ਨਾਲ ਵਕਾਲਤ ਕਰਦਾ ਸੀ। ਉਕਤ ਆਗੂਆਂ ਨੇ ਕਿਹਾ ਕਿ ਦੀਪ ਸਿੱਧੂ ਦੇ ਜਾਣ ਦਾ ਸਭਨਾਂ ਨੂੰ ਬਹੁਤ ਹੀ ਦੁੱਖ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly