ਕੇਸੀਆਰ ਨੇ ਪਵਾਰ ਨਾਲ ਵੀ ਕੀਤੀ ਸਿਆਸੀ ਚਰਚਾ

ਮੁੰਬਈ (ਸਮਾਜ ਵੀਕਲੀ):  ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਵੱਲੋਂ ਅੱਜ ਇੱਥੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਨਾਲ ਵੀ ਉਨ੍ਹਾਂ ਦੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ ਗਈ। ਇਸ ਦੌਰਾਨ ਦੋਹਾਂ ਆਗੂਆਂ ਵੱਲੋਂ ਸਿਆਸੀ ਚਰਚਾ ਕੀਤੀ ਗਈ। ਪਵਾਰ ਨੇ ਕੇਸੀਆਰ ਨਾਲ ਮੁਲਾਕਾਤ ਤੋਂ ਬਾਅਦ ਦੇਸ਼ ਨੂੰ ਦਰਪੇਸ਼ ਵੱਖ-ਵੱਖ ਮੁੱਦਿਆਂ ਜਿਵੇਂ ਕਿ ਭੁੱਖਮਰੀ, ਗਰੀਬੀ, ਬੇਰੁਜ਼ਗਾਰੀ ਅਤੇ ਖੇਤੀ ਸੰਕਟ ਦੇ ਹੱਲ ਲਈ ਇੱਕ ਵਰਗੀ ਵਿਚਾਰਧਾਰਾ ਵਾਲੀਆਂ ਪਾਰਟੀਆਂ ਦੇ ਹੱਥ ਮਿਲਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉੱਧਰ, ਕੇਸੀਆਰ ਨੇ ਕਿਹਾ, ‘‘ਮੈਂ ਇੱਥੇ ਸ਼ਰਦ ਪਵਾਰ ਨਾਲ ਸਿਆਸਤ ਅਤੇ ਆਜ਼ਾਦੀ ਦੇ 75 ਸਾਲਾਂ ਬਾਅਦ ਦੇਸ਼ ਨੂੰ ਕਿਵੇਂ ਅੱਗੇ ਲੈ ਕੇ ਜਾਣ ਹੈ,  ਬਾਰੇ ਚਰਚਾ ਕਰਨ ਲਈ ਆਇਆ ਸੀ। ਅਸੀਂ ਉਹ ਬਦਲਾਅ ਲੈ ਕੇ ਆਉਣ ਬਾਰੇ ਵੀ ਚਰਚਾ ਕੀਤੀ ਜਿਸ ਦੀ ਲੋੜ ਹੈ ਪਰ ਅਜੇ ਤੱਕ ਉਹ ਆਇਆ ਨਹੀਂ ਹੈ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੋਨੂ ਸੂਦ ਦੀ ਗੱਡੀ ਥਾਣੇ ’ਚ ਬੰਦ
Next articleFierce protests in Nepal over US grant