ਸ੍ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਨ ਮਨਾਇਆ ।

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)

(ਸਮਾਜ ਵੀਕਲੀ)-ਸ੍ਰੋਮਣੀ ਭਗਤ ਰਵਿਦਾਸ ਜੀ ਦਾ 645 ਵਾ ਜਨਮ ਦਿਨ ਅੱਜ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਬੜੀ ਧੂਮਧਾਮ ਤੇ ਸਰਧਾ ਭਾਵਨਾ ਨਾਲ ਮਨਾਇਆ ਗਿਆ।
ਨੇੜਲੇ ਪਿਂਡ ਖਡਿਆਲ ਵਿਖੇ ਸ੍ਰੀ ਗੁਰੂ ਰਵਿਦਾਸ ਪ੍ਬੰਧਕ ਕਮੇਟੀ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਦੇ ਸਹਿਯੋਗ ਨਾਲ ਤਿੰਨ ਰੋਜਾ ਸਮਾਗਮ ਕੀਤੇ ਗਏ। ਜਿਥੇ ਨਗਰ ਕੀਰਤਨ ਦੌਰਾਨ ਸੈਂਕੜੇ ਦੀ ਤਾਦਾਦ ਵਿੱਚ ਸੰਗਤਾਂ ਨੇ ਪੈਦਲ ਮਾਰਚ ਕੀਤਾ। ਬਾਬਾ ਕਰਨੈਲ ਸਿੰਘ ਲਹਿਰਾਗਾਗਾ ਨੇ ਕਥਾ ਕੀਰਤਨ ਰਾਹੀਂ ਅਤੇ ਜਸਪਾਲ ਸਿੰਘ ਭੱਟੀ, ਪ੍ਰੀਤ ਖਡਿਆਲ, ਰਣਜੀਤ ਸਿੱਧੂ ਐਂਡ ਪਾਰਟੀ ਨੇ ਭਜਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਹਨਾਂ ਸਮਾਗਮਾਂ ਵਿੱਚ ਸ੍ਰੋਮਣੀ ਅਕਾਲੀ ਦਲ ਸਯੁੰਕਤ ਬੀਜੇਪੀ ਦੇ ਵਲੋਂ ਸੋਮਾ ਘਰਾਚੋਂ, ਸ੍ਰੋਮਣੀ ਅਕਾਲੀ ਦਲ ਬਾਦਲ ਵਲੋਂ ਗੁਲਜ਼ਾਰ ਸਿੰਘ ਮੂਣਕ,ਸੀਨੀਅਰ ਆਗੂ ਹਰਪਾਲ ਸਿੰਘ ਖਡਿਆਲ, ਆਮ ਆਦਮੀ ਪਾਰਟੀ ਦੇ ਹਰਪਾਲ ਸਿੰਘ ਚੀਮਾ,ਗੁਰਸੇਵਕ ਸਿੰਘ ਕਮਾਲਪੁਰ ਜਿਲਾ ਪ੍ਧਾਨ, ਰਣ ਸਿੰਘ ਮਹਿਲਾਂ, ਅਵਤਾਰ ਸਿੰਘ ਝਨੇੜੀ, ਮਾਸਟਰ ਅਜੈਬ ਸਿੰਘ ਰਟੋਲ ਦੇ ਪਰਿਵਾਰ, ਸਰਪੰਚ ਕੈਪਟਨ ਲਾਭ ਸਿੰਘ,ਸਾਬਕਾ ਸਰਪੰਚ ਬਿੱਕਰ ਸਿੰਘ,ਸਾਬਕਾ ਸਰਪੰਚ ਹਰਬੰਸ ਸਿੰਘ, ਪੰਚ ਪ੍ਗਟ ਸਿੰਘ, ਜਗਸੀਰ ਸਿੰਘ ਪੰਚ,ਗੁਰਜੰਟ ਸਿੰਘ, ਬਾਵਾ ਸਿੰਘ,ਭਗਵਾਨ ਸਿੰਘ ਨੇ ਹਾਜਰੀ ਲਵਾਈ।
ਪ੍ਬੰਧਕ ਕਮੇਟੀ ਵਲੋਂ ਲੰਗਰਾਂ ਦੇ ਉਚੇਚੇ ਪ੍ਬੰਧ ਕੀਤੇ ਗਏ।
ਇਸ ਮੌਕੇ ਕਮੇਟੀ ਦੇ ਆਹੁਦੇਦਾਰ ਪ੍ਧਾਨ ਬੀਰਬੱਲ ਸਿੰਘ, ਸਕੱਤਰ ਸਤਪਾਲ ਸਿੰਘ ਖਡਿਆਲ, ਖਜਾਨਚੀ ਅਵਤਾਰ ਸਿੰਘ, ਸਲਾਹਕਾਰ ਸੋਮਾ ਸਿੰਘ, ਕੁਲਦੀਪ ਸਿੰਘ ਬਾਬੂ, ਜੱਸੀ ਸਿੰਘ ਸਹਾਇਕ ਸਕੱਤਰ, ਰਾਜਵੀਰ ਸਿੰਘ ਰਾਜੂ, ਬੱਬੂ ਸਿੰਘ, ਜਗਤਾਰ ਸਿੰਘ ਤਾਰੀ, ਬੇਅੰਤ ਸਿੰਘ, ਗੱਗੂ ਸਿੰਘ, ਤਰਸੇਮ ਸਿੰਘ ਕਾਲਾ , ਬੱਬਲੀ ਸਿੰਘ, ਬੌਬੀ ਸਿੰਘ, ਵਿਸ਼ਾਲ ਸਿੰਘ, ਹਰਬੰਸ ਸਿੰਘ ਬੰਸਾ, ਹਰੇਰਾਮ ਸਿੰਘ, ਭੋਲਾ ਸਿੰਘ, ਹੈਪੀ ਸਿੰਘ ਆਦਿ ਹਾਜ਼ਰ ਸਨ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਘਰ ਦੇ ਮਸਲੇ ਬਾਜ਼ਾਰ ਵਿੱਚ ਖਡ਼੍ਹੇ ਹੋ ਕੇ ਹੱਲ ਨਹੀਂ ਕਰਨੀ ਚਾਹੀਦੇ।
Next articleਭਾਰਤੀ ਸਿਆਸਤ