ਨਵੀਂ ਦਿੱਲੀ (ਸਮਾਜ ਵੀਕਲੀ): ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਨਾਲ ਸਬੰਧਤ ਮੁਸਲਿਮ ਰਾਸ਼ਟਰੀਯ ਮੰਚ ਨੇ ਹਿਜਾਬ ਵਿਵਾਦ ਦੇ ਸੰਦਰਭ ਵਿਚ ਅਪੀਲ ਕੀਤੀ ਹੈ ਕਿ ਰੂੜੀਵਾਦੀ ਸੋਚ ਤੋਂ ਉਪਰ ਉੱਠਣ ਦੀ ਲੋੜ ਹੈ, ਸਿੱਖਿਆ ਹਿਜਾਬ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਗਾਂਹਵਧੂ ਵਿਚਾਰਾਂ ਨੂੰ ਅਪਣਾਉਣਾ ਚਾਹੀਦਾ ਹੈ। ਮੰਚ ਨੇ ਕਿਹਾ ਕਿ ਵਿਦਿਅਕ ਸੰਸਥਾਵਾਂ ਵਿਚ ਹਿਜਾਬ ਨਾਲੋਂ ਵੱਧ ਅਹਿਮ ਸਿੱਖਿਆ ਗ੍ਰਹਿਣ ਕਰਨਾ ਹੈ। ਸੰਗਠਨ ਨੇ ਕਿਹਾ ਕਿ ਭਾਰਤ ਵਿਚ ਮੁਸਲਮਾਨਾਂ ਦੀ ਅਨਪੜ੍ਹਤਾ ਦਰ ਸਭ ਤੋਂ ਵੱਧ 43 ਪ੍ਰਤੀਸ਼ਤ ਹੈ, ਬੇਰੁਜ਼ਗਾਰੀ ਵੀ ਇਸ ਭਾਈਚਾਰੇ ਵਿਚ ਬਹੁਤ ਵੱਧ ਹੈ। ਮੰਚ ਦੇ ਕੌਮੀ ਕਨਵੀਨਰ ਤੇ ਬੁਲਾਰੇ ਸ਼ਾਹਿਦ ਸਈਦ ਨੇ ਕਿਹਾ ਕਿ ਇਹ ਸੋਚਣਾ ਚਾਹੀਦਾ ਹੈ ਕਿ ਕਿਉਂ ਸਾਖ਼ਰਤਾ ਦਰ ਮੁਸਲਮਾਨਾਂ ਵਿਚ ਐਨੀ ਘੱਟ ਹੈ। ਭਾਰਤ ਤੇ ਮੁਸਲਮਾਨਾਂ ਨੂੰ ਅਗਾਂਹਵਧੂ ਵਿਚਾਰਾਂ ਨੂੰ ਅਪਣਾਉਣਾ ਚਾਹੀਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly