(ਸਮਾਜ ਵੀਕਲੀ)
ਲੋਕੋ ਜਾਨ ਤੋਂ ਪਿਆਰੀਆਂ ਹੁੰਦੀਆਂ ਨੇ ਧੀਆਂ,
ਇਹ ਪਰੀਆਂ ਤੋਂ ਵੱਧ ਕੇ ਹੁੰਦੀਆਂ ਨੇ ਧੀਆਂ,
ਦੁੱਖ ਮਾਪਿਆਂ ਦੇ ਵੇਖਣ ਓਹ ਵੀ ਹੁੰਦੀਆਂ ਨੇ ਧੀਆਂ,
ਆਪ ਦੁੱਖ ਨਾ ਦੱਸਣ ਓਹ ਵੀ ਹੁੰਦੀਆਂ ਨੇ ਧੀਆਂ,
ਕੀ ਕੋਈ ਕਰੂ ਬਰਾਬਰੀ ਇਹਨਾਂ ਧੀਆਂ,
ਚੀਂ ਚੀਂ ਕਰੀ ਜਾਣ ਵਿਹੜੇ ਵਿੱਚ ਇਹ ਹਨ ਧੀਆਂ,
ਘਰ ਰੌਣਕਾਂ ਲਗਾਉਣ ਓਹ ਵੀ ਹੁੰਦੀਆਂ ਨੇ ਧੀਆਂ,
ਰਹਿਣ ਸਹੁਰੇ ਦੁਖੀ ਓਹ ਵੀ ਹੁੰਦੀਆਂ ਨੇ ਧੀਆਂ ,
ਪਰ ਮਾਪਿਆਂ ਨੂੰ ਦੱਸਣ ਨਾ ਦੁੱਖ ਇਹ ਵੀ ਹੁੰਦੀਆਂ ਨੇ ਧੀਆਂ,
ਦੁੱਖ ਮਾਪਿਆਂ ਦੇ ਸਹਿਣ ਓਹ ਵੀ ਹੁੰਦੀਆਂ ਨੇ ਧੀਆਂ,
ਕੋਈ ਕਰ ਨਾ ਸਕੇ ਬਰਾਬਰੀ ਵਾਂਗ ਇਹਨਾਂ ਧੀਆਂ ,
ਇਹ ਮੌਤ ਨਾਲ ਲੜ ਜਾਣ ਤਾਂ ਵੀ ਦੱਸਣ ਨਾ ਧੀਆਂ,
ਮਾਂ ਪਿਓ ਦੀ ਖਾਤਰ ਆਪਣਾ ਦੁੱਖ ਦੱਸਣ ਨਾ ਧੀਆਂ,
ਇਹ ਤਾਂ ਪਰੀਆਂ ਦੇ ਵਾਂਗ ਹੁੰਦੀਆਂ ਨੇ ਧੀਆਂ,
ਭਰਾ ਨਾਲ ਖੜ ਜਾਂ ਓਹ ਵੀ ਹੁੰਦੀਆਂ ਨੇ ਧੀਆਂ,
ਰਹਿਣ ਵਿੱਚ ਪਰਦੇਸਾਂ ਚਾਹੇ ਔਖੀਆਂ ਹੀ ਧੀਆਂ,
ਪਰ ਤੰਗ ਨਾ ਕਰਨ ਕਦੇ ਮਾਪਿਆਂ ਨੂੰ ਧੀਆਂ,
ਹਰ ਇਨਸਾਨ ਕਰੇ ਸਲਾਮ ਇਹਨਾ ਨੂੰ ਦਲੇਰ ਹਨ ਧੀਆਂ ,
ਇਹਨਾਂ ਵਰਗਾ ਕੌਣ ਇਹ ਹੁੰਦੀਆਂ ਨੇ ਧੀਆਂ,
ਜੋ ਵੀ ਮੁਸੀਬਤ ਆ ਜਾਵੇ ਜ਼ਰ ਲੈਣ ਇਹ ਧੀਆਂ ,
ਧਰਮਿੰਦਰ ਕਰੇ ਕਦਰ ਸਦਾ ਹੀ ਇਹਨਾਂ ਧੀਆਂ ।
ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly