ਅਖਿਲੇਸ਼ ਦਹਿਸ਼ਤਗਰਦਾਂ ਦੀ ਢਾਲ ਬਣੇ: ਨੱਢਾ

BJP national president J.P. Nadda

ਅਯੁੱਧਿਆ(ਯੂਪੀ) (ਸਮਾਜ ਵੀਕਲੀ):  ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਨੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ’ਤੇ ਦਹਿਸ਼ਤਗਰਦਾਂ ਦੀ ਢਾਲ ਬਣਨ ਦਾ ਦੋਸ਼ ਲਾਇਆ ਹੈ। ਇਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਨੱਢਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ 23 ਨਵੰਬਰ 2007 ਨੂੰ ਕੋਰਟ ਅਹਾਤਿਆਂ ਵਿੱਚ ਹੋਏ ਬੰਬ ਧਮਾਕਿਆਂ ਵਿੱਚ 15 ਲੋਕ ਮਾਰੇ ਗਏ ਸਨ ਜਦੋਂਕਿ 50 ਜਣੇ ਜ਼ਖ਼ਮੀ ਹੋਏ। ਉਨ੍ਹਾਂ ਕਿਹਾ ਕਿ ਜਾਂਚ ਏਜੰਸੀਆਂ ਨੇ ਇਕ ਮੁਲਜ਼ਮ ਨੂੰ ਆਜ਼ਮਗੜ੍ਹ ਤੇ ਦੂਜੇ ਨੂੰ ਜੌਨਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਖਿਲਾਫ਼ ਟਰਾਇਲ ਚੱਲੇ, ਪਰ ਜਦੋਂ ਅਖਿਲੇਸ਼ 2012 ਵਿੱਚ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਮੁਲਜ਼ਮਾਂ ਖਿਲਾਫ਼ ਦਰਜ ਕੇਸ ਵਾਪਸ ਲੈ ਲਏ। ਉਨ੍ਹਾਂ ਕਿਹਾ ਕਿ ਦਹਿਸ਼ਤਗਰਦਾਂ ਨੂੰ ਸੁਰੱਖਿਆ ਦੇਣੀ ਸਪਾ ਦਾ ਅਸਲ ਚਿਹਰਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਰਿਵਾਰ ਵਿਹੂਣੇ ਕੀ ਜਾਣਨ ਪਰਿਵਾਰ ਵਾਲਿਆਂ ਦਾ ਦਰਦ: ਅਖਿਲੇਸ਼ ਯਾਦਵ
Next articleGold-nanorods can be used to detect food contamination