(ਸਮਾਜ ਵੀਕਲੀ)
ਗੱਲ ਸੁਣ ਫੁੱਲ ਵੇ ਗੁਲਾਬ ਦਿਆ,
ਓਏ ਮਾਂ ਬੋਲੀ ਮੈਂ ਪੰਜਾਬੀ ਤੇਰੀ
ਮੈਨੂੰ ਪੜ੍ਹ ਪੁੱਤ ਵੇ ਪੰਜਾਬ ਦਿਆ।
ਪਹਿਲਾਂ ਊੜਾ ਮਗਰ ੜਾੜਾ ਏ,
ਲੈ ਉਂਗਲਾਂ ‘ਤੇ ਤੂੰ ਰਟ ਮੈਨੂੰ
ਜਿਵੇਂ ਹੁੰਦਾ ਦੂਣੀ ਦਾ ਪਹਾੜਾ ਏ।
ਦੱਸ ਦਿਲ ਤੇਰਾ ਕੀ ਮੰਗਦਾ ਵੇ,
ਹੈ ਕਿਹੜੀ ਗੱਲ ਦੀ ਸ਼ਰਮ ਤੈਨੂੰ,
ਤੂੰ ਕਿਉਂ ਮੈਨੂੰ ਬੋਲਣ ਤੋਂ ਸੰਗਦਾ ਏ।
ਪਿੱਛੇ ਲੱਗੀ ਦਾ ਨ੍ਹੀਂ ਅੱਖਾਂ ਦੇ,
ਚੀਜ਼ ਲੱਖਾਂ ਦੀ ਗਵਾ ਲੈਣੀ
ਵੇ ਆਖੇ ਲੱਗ ਕੇ ਤੂੰ ਕੱਖਾਂ ਦੇ।
ਪਿਆਰ ਇਸ਼ਕ ਇਬਾਦਤ ਆ,
ਵੇ ਤੂੰ ਬੋਲਣ ਦਾ ਮੁੱਲ ਕੀ ਲੈਣਾ
ਤੈਨੂੰ ਮੇਰੇ ਵੱਲੋਂ ਤਾਂ ਇਜਾਜਤ ਆ।
ਤੂੰ ਗੱਲਾਂ ਗੋਲ-ਮੋਲ ਕਰਦਾ ਏਂ,
ਸਿਮਰਨ ਲਿਖੇਂ ਤਾਂ ਤੂੰ ਮੇਰੀ ਲਈ
ਪੇਸ਼ ਲੋਕਾਂ ਦੇ ਬਹਾਨੇ ਕਰਦਾ ਏਂ।
ਗੁਰਸਿਮਰੰਜੀਤ ਸਿੰਘ
ਪਿੰਡ ਅਬੁਲ ਖੁਰਾਣਾ
ਮਲੋਟ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly